ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਅਧਿਆਪਨ ਆਪਣੇ-ਆਪ ਵਿਚ ਵੱਡੀ ਸਮਾਜਿਕ-ਜ਼ਿੰਮੇਵਾਰੀ ਹੁੰਦੀ ਹੈ, ਜਿਸਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੈ, ਮਾਪਿਆਂ ਦੇ ਸੁਪਨੇ ਜੁੜੇ ਹੋਏ ਹਨ, ਅਧਿਆਪਕ ਦੀ ਜਗਿਆਸਾ ਜੁੜੀ ਹੈ | ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋ: ਡਾ. ਕੁਲਦੀਪ ਸਿੰਘ ਨੇ ਪ੍ਰਗਟ ਕੀਤੇ | ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਅਧਿਆਪਕ ਅਮਲੇ ਨੂੰ , ਵਿਚ ਸੰਬੋਧਨ ਕਰ ਰਹੇ ਸਨ | 'ਅਧਿਆਪਨ-ਕਿੱਤੇ ਵਿਚ ਨੈਤਿਕ-ਕਦਰਾਂ ਦੀ ਭੂਮਿਕਾ'' ਵਿਸ਼ੇ 'ਤੇ ਉਨ੍ਹਾਂ ਦੱਸਿਆ ਕਿ ਸਮੁੱਚੀਆਂ ਸਿਫਤਾਂ ਪੱਖੋਂ ਹਰ ਅਧਿਆਪਕ ਦਾ ਪ੍ਰਭਾਵੀ-ਕਿਰਦਾਰ ਬੇਹੱਦ ਜ਼ਰੂਰੀ ਹੈ, ਕਿਉਂਕਿ ਉਹ ਆਪਣੇ ਸ਼ਗਿਰਦਾਂ ਲਈ ਜਿਊਾਦਾ-ਅਵਤਾਰ ਅਤੇ ਚੁਣੌਤੀ-ਰਹਿਤ ਹਸਤੀ ਹੁੰਦਾ ਹੈ | ਪਿ੍ੰਸੀਪਲ ਅਮਨਦੀਪ ਕੌਰ ਨੇ ''ਅਧਿਆਪਨ ਕਿੱਤੇ ਵਿਚ ਪ੍ਰਭਾਵੀ ਯੋਗਦਾਨ ਕਿਵੇਂ ਪਾਈਏ?'' ਵਿਸ਼ੇ 'ਤੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾ ਰਿਹਾ ਹਰ ਸਮਰੱਥ ਅਤੇ ਸੰਵੇਦਨ-ਅਧਿਆਪਕ, ਸੰਸਥਾਵਾਂ ਦੇ ਸਵਾਰਥ-ਰਹਿਤ ਖਾਸੇ ਨੂੰ ਸਮਝੇ, ਉਹ ਵਿਦਿਆਰਥੀ-ਮੁਖੀ ਬਣੇ, ਊਰਜਾਵਾਨ ਹੋ ਕੇ ਸੰਸਥਾ ਵਿਚ ਪਹੁੰਚੇ ਅਤੇ ਗਿਆਨ ਵੰਡਣ ਦੀ ਪਰਭੂਰ ਤਸੱਲੀ ਨਾਲ ਘਰ ਪਰਤੇ | ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ''ਅਸੀਂ ਦੁਖੀ ਕਿਉਂ ਹੁੰਦੇ ਹਾਂ?'' ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ 'ਤੇ ਉਨ੍ਹਾਂ ਨੇ ਪ੍ਰਬੰਧਕੀ-ਕਮੇਟੀ ਦੇ ਫੈਸਲੇ ਵਜੋਂ ਪਿ੍ੰਸੀਪਲ ਅਮਨਦੀਪ ਕੌਰ ਨੂੰ ਪਦਉੱਨਤ ਕਰਕੇ ਸੰਸਥਾਵਾਂ ਦੇ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਸੰਭਾਲੀਆਂ | ਡਰੀਮਲੈਂਡ ਪਬਲਿਕ ਸਕੂਲ ਦੇ ਅੰਦਰਲੀ ਪਹਿਰੇਦਾਰੀ ਵਿਚ ਹੋਰ ਵੀ ਮਜ਼ਬੂਤੀ ਲਿਆਉਣ ਲਈ ਮਨਦੀਪ ਕੌਰ ਨੂੰ ਵਾਈਸ ਪਿ੍ੰਸੀਪਲ, ਵਰਿੰਦਰ ਕੌਰ ਨੂੰ ਕੋਆਰਡੀਨੇਟਰ ਅਤੇ ਇੰਦਰਜੀਤ ਕੌਰ ਨੂੰ ਪ੍ਰਾਇਮਰੀ-ਵਿੰਗ ਸਹਾਇਕ ਵਜੋਂ ਪਦਉੱਨਤ ਕੀਤਾ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੀ ਪ੍ਰਸਿੱਧ ਅਦਾਕਾਰਾ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ |