26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੀਨੀਅਸ ਸਕੂਲ ਨੇ ਭਾਰਤੀ ਪ੍ਰਤਿਭਾ ਓਲੰਪਿਆਡ ਦੇ ਨਤੀਜੇ ਐਲਾਨੇ <br/>

ਅਜੀਤ ਡੈਸਕ 02-06-2025
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ 29 ਮਈ ਨੂੰ ਭਾਰਤੀ ਪ੍ਰਤਿਭਾ ਓਲੰਪਿਆਡ 2024-25 ਦੇ ਨਤੀਜੇ ਐਲਾਨੇ ਗਏ | ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਹਾਸਲ ਕੀਤਾ | ਹਰਸ਼ਪ੍ਰੀਤ ਕੌਰ ਨੇ ਉੱਤਮਤਾ ਤਮਗ਼ਾ ਪ੍ਰਾਪਤ ਕੀਤਾ | ਪ੍ਰਭਨੂਰ ਸਿੰਘ, ਚਿਤਰਸਿਮਰਨ ਸਿੰਘ ਅਤੇ ਹਰਨੀਤ ਕੌਰ ਨੂੰ ਕਲਾਸ ਟਾਪਰ-1 ਅਤੇ ਉੱਤਮਤਾ ਤਮਗ਼ਾ ਦਿੱਤਾ ਗਿਆ | ਅੰਸ਼ਪ੍ਰੀਤ ਕੌਰ ਨੂੰ ਕਲਾਸ ਟਾਪਰ-2 ਅਤੇ ਆਸ਼ਨਾ ਗਰਗ ਨੂੰ ਕਲਾਸ ਟਾਪਰ-3 ਵਜੋਂ ਸਨਮਾਨਿਤ ਕੀਤਾ ਗਿਆ | ਸੀਰਤਪ੍ਰੀਤ ਕੌਰ ਨੇ ਰਾਜ ਟਾਪਰ ਬਣ ਕੇ ਵਿਦਿਆਰਥੀ ਵਿੱਤੀ (ਸਕਾਲਰਸ਼ਿਪ) ਹਾਸਲ ਕੀਤੀ | ਇਸ ਪ੍ਰਤੀਯੋਗਿਤਾ ਦੀ ਤਿਆਰੀ ਸਕੂਲ ਦੀ ਸੀਨੀਅਰ ਅਧਿਆਪਿਕਾ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ | ਸਕੂਲ ਮੈਨੇਜਮੈਂਟ ਸੂਬਾ ਭੁਪਿੰਦਰ ਸਿੰਘ ਅਤੇ ਸ੍ਰੀਮਤੀ ਗੁਣਵੰਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਦੀਆਂ ਅਸਲੀ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਐਸੀਆਂ ਪ੍ਰਤੀਯੋਗਤਾਵਾਂ ਬਹੁਤ ਜ਼ਰੂਰੀ ਹੁੰਦੀਆਂ ਹਨ | ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਗੁਰਪ੍ਰੀਤ ਮਾਥੁਰ ਅਤੇ ਉੱਪ ਪਿ੍ੰਸੀਪਲ ਸ਼੍ਰੀਮਤੀ ਭੁਪਿੰਦਰ ਕੌਰ ਨੇ ਸਭ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ |

ਪਿਛਲੀ ਖ਼ਬਰ ਨਿਊ ਓਰਲੀਨਜ਼ ਜੇਲ੍ਹ ਵਿਚੋਂ ਕੈਦੀਆਂ ਦੇ ਭੱਜਣ ਵਿਚ 14 ਲੋਕਾਂ ਨੇ ਕੀਤੀ ਸਹਾਇਤਾ ਅਗਲੀ ਖ਼ਬਰ ਅਸਥੀਆਂ ਦਾ ਕਾਫ਼ਲਾ ਰੋਕ ਕੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।