28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ੍ਰੀ ਖਾਟੂ ਸ਼ਿਆਮ ਧਾਮ ਤੇ ਸਾਲਾਸਰ ਲਈ ਬੱਸ ਯਾਤਰਾ ਰਵਾਨਾ

ਅਜੀਤ ਡੈਸਕ 03-06-2025
ਭੀਖੀ, 2 ਜੂਨ (ਸਹੋਤਾ)- ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈੱਲਫੇਅਰ ਕਮੇਟੀ ਭੀਖੀ ਵਲੋਂ ਸ੍ਰੀ ਖਾਟੂ ਸ਼ਿਆਮ ਧਾਮ ਅਤੇ ਸਾਲਾਸਰ ਦੇ ਦਰਸ਼ਨਾਂ ਲਈ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ | ਹਰੀ ਝੰਡੀ ਦੇਣ ਦੀ ਰਸਮ ਆੜ੍ਹਤੀਆ ਐਸੋਸੀਏਸ਼ਨ ਭੀਖੀ ਦੇ ਸਾਬਕਾ ਪ੍ਰਧਾਨ ਤਰਸੇਮ ਮੈਂਬਰ ਵਲੋਂ ਅਦਾ ਕੀਤੀ ਗਈ | ਉਨ੍ਹਾਂ ਮੰਡਲ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪ੍ਰਭੂ ਪੇ੍ਰਮੀਆਂ 'ਚ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਅਜਿਹੇ ਧਾਮਾਂ ਦੇ ਦਰਸ਼ਨ ਕਰ ਕੇ ਲੋਕ ਆਪਣਾ ਜੀਵਨ ਸਫਲ ਬਣਾਉਂਦੇ ਹਨ | ਇਸ ਮੌਕੇ ਮੰਡਲ ਦੇ ਪ੍ਰਧਾਨ ਰਵਿੰਦਰ ਗਰਗ ਮੌੜੀਗੱਡ, ਸਕੱਤਰ ਕਰਨ ਗਰਗ, ਖ਼ਜ਼ਾਨਚੀ ਸ਼ੰਟੂ ਮੈਂਬਰ, ਪੈੱ੍ਰਸ ਸਕੱਤਰ ਵਿੱਕੀ ਮੌੜੀਗੱਡ, ਸੁਰੇਸ਼ ਕੁਮਾਰ ਸ਼ਸ਼ੀ, ਪ੍ਰਦੀਪ ਗਰਗ, ਸੁਰਿੰਦਰ ਗਰਗ ਮੌੜੀਗੱਡ, ਸੰਦੀਪ ਮਹਿਤਾ, ਮੱਖਣ ਲਾਲ ਬਾਂਸਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਕਿਯੂ ਡਕੌਂਦਾ (ਧਨੇਰ) ਵਲੋਂ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਅੱਗੇ ਧਰਨਾ ਕੱਲ੍ਹ ਅਗਲੀ ਖ਼ਬਰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਸਿਰਫ਼ ਇਕ ਡਰਾਮਾ-ਸੁਨੀਤਾ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।