17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਲੋਕ ਸਭਾ ਮੈਂਬਰ ਕੰਗ ਨੇ ਸੈਕਟਰ-125 ਵਿਖੇ ਨਵਾਂ ਥਾਣਾ ਬਣਾਉਣ ਲਈ ਡੀ. ਜੀ. ਪੀ. ਨੂੰ ਲਿਖਿਆ ਪੱਤਰ

ਅਜੀਤ ਡੈਸਕ 28-12-2025
ਖਰੜ, 27 ਦਸੰਬਰ (ਜੰਡਪੁਰੀ)-ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਖਰੜ ਦੇ ਸੈਕਟਰ-125 ਵਿਖੇ ਆਬਾਦੀ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਇਥੇ ਨਵਾਂ ਪੁਲਿਸ ਥਾਣਾ ਸਥਾਪਿਤ ਕੀਤਾ ਜਾਵੇ | ਉਨ੍ਹਾਂ ਆਪਣੇ ਪੱਤਰ 'ਚ ਡੀ. ਜੀ. ਪੀ. ਨੂੰ ਜਾਣੂ ਕਰਵਾਇਆ ਹੈ ਕਿ ਸੈਕਟਰ-125 ਅਧੀਨ ਪੈਂਦੇ ਖੇਤਰ ਦੀ ਵਸੋਂ 60 ਹਜ਼ਾਰ ਦੇ ਕਰੀਬ ਪੁੱਜ ਚੁੱਕੀ ਹੈ, ਜਿਸ ਕਾਰਨ ਮੌਜੂਦਾ ਪੁਲਿਸ ਥਾਣਿਆਂ 'ਤੇ ਕੰਮ ਦਾ ਕਾਫ਼ੀ ਬੋਝ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਇਹ ਖੇਤਰ ਖਰੜ ਪੁਲਿਸ ਥਾਣੇ ਅਧੀਨ ਆਉਂਦਾ ਹੈ, ਜੋ ਕਿ ਇਥੋਂ ਲਗਪਗ 10 ਕਿੱਲੋਮੀਟਰ ਦੂਰ ਹੈ | ਉਨ੍ਹਾਂ ਕਿਹਾ ਕਿ ਦੂਰੀ ਜ਼ਿਆਦਾ ਹੋਣ ਕਾਰਨ ਕਈ ਵਾਰੀ ਪੁਲਿਸ ਲੋੜ ਮੌਕੇ ਜਾਂ ਕਿਸੇ ਵਾਰਦਾਤ ਮੌਕੇ ਦੇਰੀ ਨਾਲ ਪੁੱਜਦੀ ਹੈ, ਲਿਹਾਜ਼ਾ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਖੇਤਰ 'ਚ ਅਮਨ-ਕਾਨੂੰਨ ਦੀ ਸਥਿਤੀ 'ਚ ਸੁਧਾਰ ਲਈ ਤੁਰੰਤ ਇਥੇ ਨਵਾਂ ਪੁਲਿਸ ਥਾਣਾ ਖੋਲਿ੍ਹਆ ਜਾਵੇ |
ਪਿਛਲੀ ਖ਼ਬਰ ਹਲਕਾ ਵਿਧਾਇਕ ਰੰਧਾਵਾ ਦੀ ਰਹਿਨੁਮਾਈ ਹੇਠ ਹੋਈ ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/> ਅਗਲੀ ਖ਼ਬਰ ਲੋਕ ਭਵਨ ਪੰਜਾਬ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਬਦ ਕੀਰਤਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।