12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਧਾਰਮਿਕ ਭਾਵਨਾ ਨਾਲ ਮਨਾਇਆ 'ਦਾਸਤਾਨ-ਏ-ਸ਼ਹਾਦਤ' ਸਮਾਗਮ <br/>

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਪ੍ਰੋ ਅਵਤਾਰ ਸਿੰਘ)-ਚੰਡੀਗੜ੍ਹ ਦੇ ਸੈਕਟਰ-26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਸ਼ਹਾਦਤ ਦਿਵਸ' ਧਾਰਮਿਕ ਭਾਵਨਾਵਾਂ ਨਾਲ ਮਨਾਇਆ | 'ਦਾਸਤਾਨ-ਏ-ਸ਼ਹਾਦਤ' ਸਿਰਲੇਖ ਹੇਠ ਕਰਵਾਏ ਸਮਾਗਮ ਦੌਰਾਨ ਕਾਲਜ ਕੈਂਪਸ ਦੇ ਬਾਰਹ-ਮਾਹ ਬਾਗ਼ 'ਚ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਲਦਾਉਂਦੀ ਫੁੱਲਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਪ੍ਰਦਰਸ਼ਨੀ ਰਾਹੀਂ ਸ਼ਹਾਦਤ ਦੇ ਸੰਦੇਸ਼ ਨੂੰ ਪ੍ਰਕਿਰਤੀ ਨਾਲ ਜੋੜਨ ਦੀ ਸੁੰਦਰ ਕੋਸ਼ਿਸ਼ ਕੀਤੀ ਗਈ | ਕਾਲਜ ਦੇ ਗੁਰਦੁਆਰਾ ਸਾਹਿਬ 'ਚ ਜਪੁਜੀ ਸਾਹਿਬ ਦਾ ਪਾਠ ਕੀਤਾ | ਉਪਰੰਤ ਵਿਦਿਆਰਥੀਆਂ ਤੇ ਸਟਾਫ਼ ਵਲੋਂ ਕਵਿਤਾ ਉਚਾਰਨ, ਕੀਰਤਨ ਅਤੇ ਅਰਦਾਸ ਕਰਕੇ ਮਹਾਨ ਸ਼ਹਾਦਤ ਨੂੰ ਸ਼ਰਧਾਪੂਰਵਕ ਨਮਨ ਕੀਤਾ | ਸਮਾਗਮ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਲਈ ਦੁੱਧ ਦਾ ਲੰਗਰ ਵੀ ਲਗਾਇਆ | ਇਸ ਦੌਰਾਨ ਪ੍ਰੋ. ਕੁਲਬੀਰ ਸਿੰਘ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਹਰਮਨਪ੍ਰੀਤ ਸਿੰਘ ਵਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਤੇ ਕਾਲਜ ਸਟਾਫ਼ ਨੇ ਹਿੱਸਾ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਸਮਾਗਮ 'ਚ ਸ਼ਿਰਕਤ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਕੌਮ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਸਾਹਸ, ਸਚਾਈ ਤੇ ਬਲੀਦਾਨ ਦੀ ਅਟੱਲ ਪੇ੍ਰਰਨਾ ਹੈ | ਉਨ੍ਹਾਂ ਡਾ. ਸੁਖਜਿੰਦਰ ਕੌਰ (ਕਨਵੀਨਰ, ਗੁਰਮਤਿ ਵਿਚਾਰ ਸਭਾ), ਡਾ. ਕੰਵਲਪ੍ਰੀਤ ਕੌਰ (ਕੈਂਪਸ ਬਿਊਟੀਫੀਕੇਸ਼ਨ ਕਮੇਟੀ), ਬਨਸਪਤੀ ਵਿਗਿਆਨ ਵਿਭਾਗ ਤੇ ਧਰਤ ਸੁਹਾਵੀ ਵਾਤਾਵਰਨ ਸੁਸਾਇਟੀ ਵਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਚੰਡੀਗੜ੍ਹ ਦੀ ਜ਼ੀਰੀ ਮੰਡੀ ਤੋਂ 764 ਗ੍ਰਾਮ ਚਰਸ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਲਿਵਾਸਾ ਹਸਪਤਾਲ ਵਲੋਂ ਸਟੀਕ ਕੈਂਸਰ ਕੇਅਰ ਲਈ ਐਡਵਾਂਸਡ ਲਾਈਨੈਕ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।