13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪ੍ਰਭ ਆਸਰਾ ਵਿਖੇ ਦਾਖ਼ਲ ਇਕ ਨਾਗਰਿਕ ਦੀ ਹਾਲਤ ਗੰਭੀਰ

ਅਜੀਤ ਡੈਸਕ 27-12-2025
ਕੁਰਾਲੀ, 26 ਦਸੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ 'ਚ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਦੇ ਇਕ ਨਾਗਰਿਕ ਦੀ ਹਾਲਤ ਗੰਭੀਰ ਬਣੀ ਹੋਈ ਹੈ | ਇਸ ਸੰਬੰਧੀ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਅਸ਼ੋਕ (65) ਨੂੰ ਕਰੀਬ 4 ਸਾਲ ਪਹਿਲਾਂ ਬੇਸਹਾਰਾ ਅਤੇ ਤਰਸਯੋਗ ਹਾਲਾਤਾਂ 'ਚ ਪ੍ਰਭ ਆਸਰਾ ਸੰਸਥਾ ਵਿਖੇ ਇਲਾਜ ਤੇ ਸੰਭਾਲ ਲਈ ਦਾਖਲ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਬਿਮਾਰ ਹੋਣ ਕਾਰਨ ਅਸ਼ੋਕ ਇਸ ਸਮੇਂ ਪ੍ਰਭ ਆਸਰਾ ਦੇ ਚਨਾਲੋਂ (ਕੁਰਾਲੀ) ਵਿਖੇ ਸਥਿਤ ਪ੍ਰਭ ਆਸਰਾ ਚੈਰੀਟੇਬਲ ਹਸਪਤਾਲ 'ਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਜ਼ੇਰੇ ਇਲਾਜ ਹੈ; ਇਸ ਦੌਰਾਨ ਪ੍ਰਬੰਧਕਾਂ ਨੇ ਸੰਸਥਾ ਵਲੋਂ ਅਸ਼ੋਕ ਨੂੰ ਜਾਨਣ ਵਾਲਿਆਂ ਨੂੰ ਸੰਸਥਾ ਨਾਲ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਜਾਅਲੀ ਦਸਤਾਵੇਜ਼ਾਂ 'ਤੇ ਕਾਰ ਵੇਚਣ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੜਕਾਂ ਤੇ ਫੁੱਟਪਾਥ ਖੁੱਲ੍ਹੇ ਰੱਖਣ ਲਈ ਨਗਰ ਨਿਗਮ ਦੀ ਕਾਰਵਾਈ, ਗ਼ੈਰ-ਕਾਨੰੂਨੀ ਤੌਰ 'ਤੇ ਕਬਜ਼ਾ ਕਰਨ ਵਾਲਿਆਂ ਦੇ ਕੀਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।