20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੀ. ਜੀ. ਆਈ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਅਜੀਤ ਬਿਊਰੋ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਸੇਂਟ ਜੋਸਫ਼ ਸਕੂਲ ਚੰਡੀਗੜ੍ਹ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਕਿ੍ਸਮਸ ਦਾ ਤਿਉਹਾਰ ਮਨਾਇਆ | ਜਿਸ ਨੇ ਪੂਰੇ ਹਾਲ 'ਚ ਬਿਮਾਰ ਮਰੀਜ਼ਾ ਵਿਚ ਖੁਸ਼ੀ ਅਤੇ ਹਮਦਰਦੀ ਦੀ ਭਾਵਨਾ ਪੈਂਦਾ ਕੀਤੀ | ਇਹ ਜਸ਼ਨ ਪੀ. ਜੀ. ਆਈ. ਵਿਖੇ ਖ਼ੂਨ ਚੜ੍ਹਾਉਣ ਵਾਲੇ ਥੈਲੇਸੀਮਿਕ ਮਰੀਜ਼ਾਂ ਨਾਲ ਪਿਆਰ ਅਤੇ ਦੇਖਭਾਲ ਸਾਂਝੀ ਕਰਨ 'ਤੇ ਕੇਂਦਿ੍ਤ ਸੀ | ਇਸ ਸਮੇਂ ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਸਕੱਤਰ ਰਜਿੰਦਰ ਕਾਲੜਾ ਨੇ ਦੱਸਿਆ ਕਿ ਮਰੀਜ਼ਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੇ ਇਲਾਜ ਦੌਰਾਨ ਮੁਸਕਰਾਹਟ ਅਤੇ ਤਿਉਹਾਰ ਦੀ ਖੁਸ਼ੀ ਲਿਆਉਣ ਲਈ ਮਠਿਆਈਆਂ ਅਤੇ ਤੋਹਫ਼ੇ ਵੰਡੇ ਗਏ | ਇਹ ਸਮਾਗਮ ਕਿ੍ਸਮਸ ਦੀ ਸੱਚੀ ਭਾਵਨਾ-ਦਿਆਲਤਾ, ਉਦਾਰਤਾ ਤੇ ਏਕਤਾ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਸੋਨੇ ਦੀਆਂ ਚੂੜੀਆਂ ਖੋਹਣ ਦੇ ਮਾਮਲੇ 'ਚ ਪੁਲਿਸ ਨੇ ਇਕ ਔਰਤ ਨੂੰ ਕੀਤਾ ਗਿ੍ਫ਼ਤਾਰ, ਦੂਜੀ ਦੀ ਭਾਲ ਜਾਰੀ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 298ਵੇਂ ਦਿਨ ਪੰਜਾਬ ਪੁਲਿਸ ਵਲੋਂ 3.7 ਕਿੱਲੋ ਹੈਰੋਇਨ ਸਮੇਤ 122 ਨਸ਼ਾ ਤਸਕਰ ਕਾਬੂ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।