20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚੰਡੀਗੜ੍ਹ ਨਗਰ ਨਿਗਮ 'ਚ ਮਜ਼ਬੂਤ ਹੋਈ ਭਾਜਪਾ, 2 ਮਹਿਲਾ ਕੌਂਸਲਰਾਂ ਨੇ 'ਆਪ' ਛੱਡ ਭਾਜਪਾ 'ਚ ਕੀਤੀ ਸ਼ਮੂਲੀਅਤ <br/>

ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ 'ਚ ਹੋਣ ਵਾਲੀ ਮੇਅਰ ਚੋਣ ਤੋਂ ਠੀਕ ਪਹਿਲਾਂ ਸਿਆਸੀ ਤਸਵੀਰ ਵਿਚ ਵੱਡਾ ਉਲਟਫੇਰ ਹੋ ਗਿਆ ਹੈ | ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀਆਂ ਦੋ ਮਹਿਲਾ ਕੌਂਸਲਰਾਂ ਨੇ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਮੂਲੀਅਤ ਕਰ ਲਈ ਹੈ | ਇਸ ਸਿਆਸੀ ਬਦਲਾਅ ਨਾਲ ਨਗਰ ਨਿਗਮ ਵਿਚ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ ਅਤੇ ਮੇਅਰ ਚੋਣ ਦਾ ਗਣਿਤ ਭਾਜਪਾ ਦੇ ਹੱਕ 'ਚ ਜਾਂਦਾ ਦਿਖਾਈ ਦੇ ਰਹੀ ਹੈ | ਮੇਅਰ ਚੋਣ ਤੋਂ ਠੀਕ ਪਹਿਲਾਂ ਆਇਆ ਇਹ ਸਿਆਸੀ ਝਟਕਾ ਨਾ ਸਿਰਫ ਆਪ ਲਈ ਚੁਣੌਤੀ ਬਣ ਗਿਆ ਹੈ, ਸਗੋਂ ਚੰਡੀਗੜ੍ਹ ਨਗਰ ਨਿਗਮ ਦੀ ਸਿਆਸਤ ਨੂੰ ਹੋਰ ਵੀ ਰੌਚਕ ਮੋੜ 'ਤੇ ਲੈ ਆਇਆ ਹੈ | ਬੁੱਧਵਾਰ ਨੂੰ ਹੋਏ ਵੱਡੇ ਸਿਆਸੀ ਉਲਟਫੇਰ ਤਹਿਤ 'ਆਪ' ਦੀਆਂ ਮਹਿਲਾ ਕੌਂਸਲਰਾਂ ਸੁਮਨ ਦੇਵੀ ਅਤੇ ਪੂਨਮ ਦੇਵੀ ਨੇ ਬੁੱਧਵਾਰ ਨੂੰ ਭਾਜਪਾ ਦਾ ਪੱਲਾ ਫੜਿਆ | ਦੋਵੇਂ ਕੌਂਸਲਰਾਂ ਦੀ ਭਾਜਪਾ ਵਿਚ ਸ਼ਮੂਲੀਅਤ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਹਿਮਾਚਲ ਪ੍ਰਦੇਸ਼ ਦੇ ਸਹਿ ਪ੍ਰਭਾਰੀ ਸੰਜੇ ਟੰਡਨ ਦੀ ਮੌਜੂਦਗੀ 'ਚ ਕਰਵਾਈ ਗਈ |

ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਵਲੋਂ ਧਰਨਾ <br/> ਅਗਲੀ ਖ਼ਬਰ ਭਾਜਪਾ ਮੁੜ ਤੋਂ ਮੇਅਰ ਬਣਾਉਣ ਲਈ ਸਿਰਫ਼ ਇੱਕ ਕਦਮ ਦੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।