19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਦਿੱਤੀਆਂ ਵੱਡੀਆਂ ਸੌਗਾਤਾਂ

ਪੰਚਕੂਲਾ ਵਿਖੇ ਕਰਵਾਏ ਗਏ ਸਹਿਕਾਰੀ ਸੰਮੇਲਨ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਨੂੰ ਰਿਮੋਟ ਜ਼ਰੀਏ ਲੋਕ-ਅਰਪਣ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ | <br/> 25-12-2025
ਪੰਚਕੂਲਾ, 24 ਦਸੰਬਰ (ਕਪਿਲ)-ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵਲੋਂ ਅੱਜ ਪੰਚਕੂਲਾ ਫੇਰੀ ਦੌਰਾਨ ਹਰਿਆਣਾ ਨੂੰ ਕਈ ਵੱਡੀਆਂ ਸੌਗਾਤਾਂ ਦਿੱਤੀਆਂ ਗਈਆਂ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਚਕੂਲਾ ਵਿਖੇ ਸਹਿਕਾਰੀ ਸੰਮੇਲਨ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ | ਇਸ ਸੰਮੇਲਨ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਿਲ੍ਹਾ ਭਿਵਾਨੀ ਦੇ ਦੁੱਧ ਸ਼ੀਤਕਰਨ ਕੇਂਦਰ ਸਲੇਮਪੁਰ ਪਲਾਂਟ, ਜ਼ਿਲ੍ਹਾ ਰੇਵਾੜੀ ਦੇ ਹੈਫੈਡ ਆਟਾ ਮਿੱਲ ਜਾਟੂਸਾਨਾ ਅਤੇ ਸਹਿਕਾਰਤਾ ਮੰਤਰਾਲੇ ਵਲੋਂ ਤਿਆਰ ਕੀਤੇ ਗਏ ਆਈ. ਵਾਈ. ਸੀ. ਪੋਰਟਲ ਨੂੰ ਪੰਚਕੂਲਾ ਤੋਂ ਰਿਮੋਟ ਦੇ ਜ਼ਰੀਏ ਲੋਕ-ਅਰਪਣ ਕੀਤਾ | ਇਸ ਮੌਕੇ ਅਮਿਤ ਸ਼ਾਹ ਨੇ ਹਰਿਆਣਾ ਦੇ ਸਹਿਕਾਰੀ ਬੈਂਕਾਂ ਦੇ 5 ਲਾਭਪਾਤਰੀਆਂ ਨੂੰ ਰੁ. ਪਲੈਟੀਨਮ ਡੈਬਿਟ ਕਾਰਡ ਵੀ ਤਕਸੀਮ ਕੀਤੇ | ਇਸ ਦੇ ਨਾਲ ਹੀ ਹਰਿਆਣਾ 'ਚ ਕਿ੍ਭਕੋ ਵਲੋਂ ਬਣਾਏ ਗਏ 2 ਐਮ-ਪੈਕਸ ਦੇ ਪ੍ਰਧਾਨਾਂ ਨੂੰ ਰਜਿਸਟ੍ਰੇਸ਼ਨ ਪ੍ਰਮਾਣ-ਪੱਤਰ ਸੌਂਪੇ ਗਏ | ਉਨ੍ਹਾਂ ਕਿ੍ਭਕੋ ਵਲੋਂ ਤਿਆਰ ਕੀਤੇ ਆਈ. ਵਾਈ. ਸੀ. ਦੇ ਸਮਾਰੋਹਾਂ 'ਤੇ ਆਧਾਰਿਤ ਵਰ੍ਹਾ ਪੁਸਤਕ ਨੂੰ ਵੀ ਲੋਕ-ਅਰਪਣ ਕੀਤਾ | ਇਸ ਤੋਂ ਪਹਿਲਾਂ ਕਿ੍ਭਕੋ ਦੀ ਕਾਰਪੋਰੇਟ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸਿੱਖਿਆ ਮੰਤਰੀ ਮਹਿਪਾਲ ਢਾਂਡਾ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕਿ੍ਸ਼ਨ ਬੇਦੀ, ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਸਿੰਚਾਈ ਮੰਤਰੀ ਸ਼ਰੂਤੀ ਚੌਧਰੀ, ਖੇਡ ਮੰਤਰੀ ਗੌਰਵ ਗੌਤਮ ਅਤੇ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੇ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਜੀਠੀਆ ਖ਼ਿਲਾਫ਼ ਐਨ.ਡੀ.ਪੀ.ਐਸ. ਮਾਮਲੇ ਦੀ ਅਗਲੀ ਸੁਣਵਾਈ 8 ਨੂੰ <br/> ਅਗਲੀ ਖ਼ਬਰ ਫਰੈਂਡਜ਼ ਸਪੋਰਟਸ ਤੇ ਸੋਸ਼ਲ ਵੈੱਲਫ਼ੇਅਰ ਸੁਸਾਇਟੀ ਨੇ ਦੋ ਰੋਜ਼ਾ ਖੇਡ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।