19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਮਾਡਾ ਵਲੋਂ ਸਿੰਗਲ ਵਿੰਡੋ 'ਤੇ ਡਿਜੀਟਲ ਭੁਗਤਾਨ ਦੀ ਸਹੂਲਤ ਦੀ ਸ਼ੁਰੂਆਤ <br/>

ਅਜੀਤ ਡੈਸਕ 25-12-2025
ਐੱਸ. ਏ. ਐੱਸ. ਨਗਰ, 24 ਦਸੰਬਰ (ਪ੍ਰੋ. ਅਵਤਾਰ ਸਿੰਘ)-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਅਲਾਟੀਆਂ ਲਈ ਸਿੰਗਲ ਵਿੰਡੋ 'ਤੇ 5 ਲੱਖ ਰੁ. ਤੱਕ ਦੇ ਲੈਣ-ਦੇਣ ਲਈ ਡਿਜ਼ੀਟਲ ਭੁਗਤਾਨ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ | ਇਸ ਤੋਂ ਪਹਿਲਾਂ ਅਲਾਟੀਆਂ ਕੋਲ 1 ਹਜ਼ਾਰ ਰੁ. ਤੱਕ ਦਾ ਨਕਦ ਭੁਗਤਾਨ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ ਅਤੇ ਇਸ ਰਾਸ਼ੀ ਤੋਂ ਵੱਧ ਦੇ ਭੁਗਤਾਨ ਲਈ ਉਨ੍ਹਾਂ ਨੂੰ ਡਿਮਾਂਡ ਡਰਾਫਟ ਜਾਰੀ ਕਰਵਾਉਣ ਲਈ ਬੈਂਕ ਜਾਣਾ ਪੈਂਦਾ ਸੀ, ਉਪਰੰਤ ਉਹ ਡਿਮਾਂਡ ਡਰਾਫਟ ਵਿਕਾਸ ਅਥਾਰਟੀ ਦੀ ਸਿੰਗਲ ਵਿੰਡੋ 'ਤੇ ਜਮ੍ਹਾਂ ਕਰਵਾਉਂਦੇ ਸਨ | ਇਸ ਪ੍ਰਕਿਰਿਆ ਦੌਰਾਨ ਅਲਾਟੀਆਂ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਸੀ | ਇਸ ਸਹੂਲਤ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਸ਼ਾਸਕ ਗਮਾਡਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡਿਜ਼ੀਟਲ ਭੁਗਤਾਨ ਪ੍ਰਣਾਲੀ ਦੀ ਸ਼ੁਰੂਆਤ ਨਾਲ ਦਫ਼ਤਰ ਦੇ ਕੰਮਕਾਜ 'ਚ ਪਾਰਦਰਸ਼ਤਾ ਅਤੇ ਕੁਸ਼ਲਤਾ ਆਵੇਗੀ | ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਅਦਾਇਗੀਆਂ 'ਚ ਕੇਵਲ ਤੇਜ਼ੀ ਨਹੀਂ ਆਵੇਗੀ, ਬਲਕਿ ਅਲਾਟੀਆਂ ਦਾ ਸਮਾਂ ਵੀ ਬਚੇਗਾ ਕਿਉਂਕਿ ਉਨ੍ਹਾਂ ਨੂੰ ਬਹੁਤ ਘੱਟ ਰਕਮ ਲਈ ਡਿਮਾਂਡ ਡਰਾਫਟ ਜਾਰੀ ਕਰਵਾਉਣ ਲਈ ਬੈਂਕਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ |
ਉਨ੍ਹਾਂ ਦੱਸਿਆ ਕਿ ਜਿਥੋਂ ਤੱਕ 5 ਲੱਖ ਰੁ. ਤੋਂ ਵੱਧ ਦੀ ਰਾਸ਼ੀ ਦੇ ਲੈਣ-ਦੇਣ ਦਾ ਸੰਬੰਧ ਹੈ, ਉਸ ਲਈ ਕੁਲੈਕਸ਼ਨ ਵਿੰਡੋ 'ਤੇ ਜਲਦ ਹੀ ਇਕ ਪੀ. ਓ. ਐਸ. ਮਸ਼ੀਨ ਲਗਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਗਮਾਡਾ ਪਹਿਲਾਂ ਹੀ ਨਾਗਰਿਕਾਂ ਨੂੰ ਕਾਫ਼ੀ ਸੇਵਾਵਾਂ ਆਨਲਾਈਨ ਪ੍ਰਦਾਨ ਕਰ ਰਹੀ ਹੈ ਅਤੇ ਅਥਾਰਟੀ ਆਈ. ਟੀ. ਖੇਤਰ 'ਚ ਹੋਰ ਪਹਿਲਕਦਮੀਆਂ ਸ਼ੁਰੂ ਕਰਕੇ ਜਨਤਾ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਸਮੇਂ ਸਿਰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ |

ਪਿਛਲੀ ਖ਼ਬਰ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਕਿ੍ਸਮਿਸ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪਾਰਟੀ ਦੀ ਰੀੜ੍ਹ ਦੀ ਹੱਡੀ ਵਾਂਗ ਹਨ ਅਕਾਲੀ ਦਲ ਦੇ ਵਰਕਰ-ਐੱਨ.ਕੇ.ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।