18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੰਗ ਨੇ ਨੈਸ਼ਨਲ ਹਾਈਵੇਅ 205ਏ ਨੂੰ ਲੈ ਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਬਾਰੇ ਗਡਕਰੀ ਨੂੰ ਲਿਖਿਆ ਪੱਤਰ <br/>

ਅਜੀਤ ਡੈਸਕ 25-12-2025
ਖਰੜ, 24 ਦਸੰਬਰ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਆਪਣੇ ਹਲਕੇ ਖਰੜ ਦੇ ਪਿੰਡਾਂ ਵਿਚੋਂ ਲੰਘ ਰਹੇ ਨੈਸ਼ਨਲ ਹਾਈਵੇਅ 205-ਏ ਕਾਰਨ ਕਿਸਾਨਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਹੱਲ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਕਿਸਾਨਾਂ/ਅੰਨਦਾਤਾ ਦੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਵੇ ਅਤੇ ਸਰਵਿਸ ਸੜਕਾਂ 'ਤੇ ਚੌੜੇ ਲੋੜੀਂਦੇ ਢੁਕਵੇਂ ਅੰਡਰਪਾਸ ਮੁਹੱਈਆ ਕਰਵਾਏ ਜਾਣ | ਕੰਗ ਨੇ ਪੱਤਰ ਰਾਹੀਂ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪਿੰਡ ਮੱਛਲੀ ਖੁਰਦ, ਮੱਛਲੀ ਕਲਾਂ, ਗਿੱਦੜਪੁਰ, ਚੂਹੜਮਾਜਰਾ, ਮੌਜਪੁਰ, ਭਰਤਪੁਰ, ਪਾਵਲਾ, ਤਾਜਪੁਰ, ਚਡਿਆਲਾ ਸੂਦਾਂ, ਸੋਏ ਮਾਜਰਾ ਅਤੇ ਪਾਤੜਾਂ ਆਦਿ ਕਈ ਪਿੰਡਾਂ ਦੇ ਕਿਸਾਨ ਉਸਾਰੀ ਅਧੀਨ ਨੈਸ਼ਨਲ ਹਾਈਵੇਅ ਕਰਕੇ ਬੇਹੱਦ ਪਰੇਸ਼ਾਨ/ਦੁੱਖੀ ਹੋ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਹਾਈਵੇਅ ਅਥਾਰਟੀ ਵਲੋਂ ਇਸ ਨੈਸ਼ਨਲ ਹਾਈਵੇਅ 'ਤੇ ਇਨ੍ਹਾਂ ਪਿੰਡਾਂ ਲਈ ਲੋੜੀਂਦੀਆਂ ਸਰਵਿਸ ਅਤੇ ਸਲਿੱਪ ਰੋਡਾਂ ਦੀ ਕੋਈ ਢੁੱਕਵੀਂ ਯੋਜਨਾ ਨਹੀਂ ਉਲੀਕੀ ਗਈ, ਜਿਸ ਕਾਰਨ ਕਿਸਾਨਾਂ ਦਾ ਆਪਣੇ ਹੀ ਖੇਤਾਂ ਅਤੇ ਘਰਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਮੁਤਾਬਕ ਹਾਈਵੇਅ 'ਤੇ ਬਣਾਏ ਗਏ ਅੰਡਰਪਾਸ ਵੀ ਤੰਗ ਹਨ, ਜਿਸ ਕਾਰਨ ਉਥੋਂ ਖੇਤੀਬਾੜੀ ਦੇ ਵੱਡੇ ਸੰਦ ਅਤੇ ਕੰਬਾਈਨਾਂ ਨਹੀਂ ਲੰਘ ਸਕਦੀਆਂ ਜੋ ਕਿਸਾਨਾਂ ਲਈ ਇਕ ਵੱਡੀ ਦਿੱਕਤ ਹੋਵੇਗੀ | ਕੰਗ ਨੇ ਕਿਹਾ ਕਿ ਕਿਸਾਨਾਂ ਨੇ ਅਫ਼ਸੋਸ ਜਤਾਇਆ ਹੈ ਕਿ ਪਹਿਲਾਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਲਗਭਗ 200 ਏਕੜ ਉਪਜਾਊ ਜ਼ਮੀਨ ਬਹੁਤ ਘੱਟ ਕੀਮਤ 'ਤੇ ਐਕਵਾਇਰ ਕੀਤੀ ਗਈ ਹੈ ਅਤੇ ਹੁਣ ਜ਼ਮੀਨ ਦੋ ਹਿੱਸਿਆਂ ਵਿਚ ਵੰਡੇ ਜਾਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਸੰਮੇਲਨ ਕਰਵਾਇਆ <br/> ਅਗਲੀ ਖ਼ਬਰ ਸੀ. ਆਈ. ਏ. ਟੀਮ ਵਲੋਂ ਨਾਜਾਇਜ਼ ਹਥਿਆਰਾਂ ਸਮੇਤ 2 ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।