ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)-ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵਲੋਂ ਬਲਾਕ ਸੰਮਤੀ ਜ਼ੋਨ ਝੰਜੇੜੀ ਤੋਂ ਭਾਜਪਾ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ ਉਮੀਦਵਾਰ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਉਤਸ਼ਾਹ ਤੇ ਉਨ੍ਹਾਂ ਦਾ ਪਿਆਰ ਦਰਸਾ ਰਿਹਾ ਹੈ ਕਿ ਭਾਜਪਾ ਦਾ ਉਮੀਦਵਾਰ ਵੱਡੀ ਲੀਡ ਨਾਲ ਝੰਜੇੜੀ ਜ਼ੋਨ ਤੋਂ ਜਿੱਤ ਪ੍ਰਾਪਤ ਕਰੇਗਾ | ਇਸ ਮੌਕੇ ਭਾਜਪਾ ਖਰੜ ਦੇ ਮੰਡਲ ਪ੍ਰਧਾਨ ਰਾਕੇਸ਼ ਗੁਪਤਾ, ਡਾ. ਸੁਖਬੀਰ ਸਿੰਘ ਰਾਣਾ, ਰਾਮ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਸਰਪੰਚ, ਜੈਪਾਲ ਰਾਣਾ, ਵਰਿੰਦਰ ਰਾਣਾ, ਜਗਦੀਸ਼ ਰਾਣਾ, ਹਰਪਾਲ ਰਾਣਾ, ਮਨਵੀਰ, ਸੰਨੀ ਰਾਣਾ, ਹਰਪ੍ਰੀਤ ਸਿੰਘ ਸਵਾੜਾ, ਅਜੀਤ ਪਾਲ ਸਵਾੜਾ, ਰਾਮ ਸਿੰਘ, ਸ਼ਰਮੀਲਾ ਠਾਕੁਰ, ਪ੍ਰੀਤੀ ਰਾਣਾ, ਸ੍ਰੀ ਨਿਵਾਸਨ ਰਾਜੂ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |