ਡੇਰਾਬੱਸੀ, 8 ਦਸੰਬਰ (ਗੁਰਮੀਤ ਸਿੰਘ)-ਸੀ. ਪੀ. ਆਈ. (ਐਮ) ਬ੍ਰਾਂਚ ਹੈਬਤਪੁਰ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਿਆ, ਜਦੋਂ ਪਾਰਟੀ ਦੇ ਸਰਗਰਮ ਆਗੂ ਕਾਮਰੇਡ ਕੁਲਵੰਤ ਸਿੰਘ ਹੈਬਤਪੁਰ (70) ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ | ਪਰਿਵਾਰ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ ਸਵੇਰੇ 10 ਵਜੇ ਐਕਟਿਵਾ ਉਤੇ ਡੇਰਾਬੱਸੀ ਆਏ ਸਨ ਤੇ ਇਥੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ | ਉਪਰੰਤ ਉਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਉਹ ਆਪਣੇ ਪਿੱਛੇ ਦੋ ਪੁੱਤਰ ਤੇ ਪੁੱਤਰੀਆਂ ਛੱਡ ਗਏ ਹਨ | ਕਾਮਰੇਡ ਕੁਲਵੰਤ ਸਿੰਘ ਨੇ ਜਿਥੇ ਬਿਜਲੀ ਵਿਭਾਗ 'ਚ ਬਤੌਰ ਜੇ. ਈ. ਵਧੀਆ ਕੰਮ ਕੀਤਾ ਸੀ, ਉਥੇ ਉਹ ਆਪਣੇ ਅੰਤਿਮ ਸਮੇਂ ਤੱਕ ਸੀ. ਪੀ. ਆਈ. (ਐਮ) ਨਾਲ ਜੁੜੇ ਰਹੇ | ਉਨ੍ਹਾਂ ਦੇ ਦਿਹਾਂਤ 'ਤੇ ਸੀ. ਪੀ. ਆਈ. (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਜ਼ਿਲ੍ਹਾ ਸਕੱਤਰ ਮੁਹਾਲੀ ਕਾਮਰੇਡ ਚੰਦਰਪਾਲ ਅੱਤਰੀ, ਤਹਿਸੀਲ ਸਕੱਤਰ ਡੇਰਾਬੱਸੀ ਕਾਮਰੇਡ ਫੂਲ ਚੰਦ, ਹੈਬਤਪੁਰ ਸ਼ਾਖਾ ਦੇ ਸਕੱਤਰ ਇਕਬਾਲ ਸਿੰਘ, ਕਾਮਰੇਡ ਬਸੰਤ ਸਿੰਘ ਈਸਾਪੁਰ, ਕਾਮਰੇਡ ਲਾਭ ਸਿੰਘ, ਕੌਲ ਸਿੰਘ, ਵੈਦ ਪ੍ਰਕਾਸ਼ ਕੌਸ਼ਿਕ ਤੇ ਜਵਾਲਾ ਸਿੰਘ ਸਮੇਤ ਸਮੁੱਚੀ ਤਹਿਸੀਲ ਕਮੇਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |