08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬ ਦੇ ਰਾਜਪਾਲ ਵਲੋਂ 'ਗਲੋਬਲ ਡਿਸਰਪਟਰਜ਼ ਜੀਨੀਅਸ ਹੱਬ' ਬੁੱਕਲੇਟ ਤੇ ਡਿਜ਼ੀਟਲ ਪਲੇਟਫ਼ਾਰਮ ਦਾ ਉਦਘਾਟਨ <br/>

ਅਜੀਤ ਡੈਸਕ 07-12-2025
ਚੰਡੀਗੜ੍ਹ, 6 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਗਲੋਬਲ ਡਿਸਰਪਟਰਜ਼ ਜੀਨੀਅਸ ਹੱਬ' ਬੁੱਕਲੇਟ ਤੇ ਡਿਜੀਟਲ ਪਲੇਟਫ਼ਾਰਮ ਦਾ ਉਦਘਾਟਨ ਕੀਤਾ | ਇਹ ਪੂਰੀ ਤਰ੍ਹਾਂ ਮੁਫ਼ਤ ਗਲੋਬਲ ਪਲੇਟਫ਼ਾਰਮ ਹੈ, ਜੋ ਗਿਆਨ ਦੇਣ ਵਾਲਿਆਂ ਅਤੇ ਗਿਆਨ ਲੈਣ ਵਾਲਿਆਂ ਨੂੰ ਇੱਕੋ ਮੰਚ 'ਤੇ ਜੋੜਦਾ ਹੈ | ਇਸ ਅਭਿਆਨ ਦੇ ਸੰਸਥਾਪਕ ਹਰਿ ਓਮ ਵਰਮਾ, 54 ਸਾਲਾਂ ਦੇ ਤਜਰਬੇ ਵਾਲੇ ਮਕੈਨੀਕਲ ਇੰਜੀਨੀਅਰ ਤੇ ਉਦਯੋਗਪਤੀ ਹਨ | ਉਨ੍ਹਾਂ ਨੇ 1993 'ਚ ਰਮਾਣੀ ਪਿ੍ਸੀਜ਼ਨ ਮਸ਼ੀਨਜ਼ ਪ੍ਰਾ. ਲਿ. ਦੀ ਸਥਾਪਨਾ ਕੀਤੀ | ਉਨ੍ਹਾਂ ਦੇ ਨਵੀਨਤਮ ਕੰਮ ਲਈ ਉਨ੍ਹਾਂ ਨੂੰ ਤਿੰਨ ਰਾਸ਼ਟਰੀ ਇਨਾਮ ਮਿਲੇ-ਜੋ ਅਟਲ ਬਿਹਾਰੀ ਵਾਜਪਾਈ (2000) ਤੇ ਨਰਿੰਦਰ ਮੋਦੀ (2022) ਵਲੋਂ ਦਿੱਤੇ ਗਏ | ਬੁਲਾਰਿਆਂ ਨੇ ਕਿਹਾ ਕਿ ਗਲੋਬਲ ਡਿਸਰਪਟਰਜ਼ ਜੀਨੀਅਸ ਹੱਬ ਇੱਕ ਵਿਸ਼ਵ ਪੱਧਰੀ ਅੰਦੋਲਨ ਹੈ, ਜੋ ਗਿਆਨ ਸਾਂਝਾ ਕਰਨ, ਨਵੀਨਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਯੁਵਾ ਪ੍ਰਤਿਭਾ, ਸਟਾਰਟ-ਅੱਪ ਤੇ ਉਦਯੋਗ ਮੁਹਾਰਤੀਆਂ ਨੂੰ ਜੋੜਦਾ ਹੈ | ਇਸ ਦਾ ਮੁੱਖ ਸਿਧਾਂਤ ਹੈ ਕਿ ਆਪਣਾ ਗਿਆਨ ਸਾਂਝਾ ਕਰੋ, ਨਹੀਂ ਤਾਂ ਇਹ ਖ਼ਤਮ ਹੋ ਜਾਵੇਗਾ | ਹਰਿ ਓਮ ਵਰਮਾ ਦਾ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਦੁਨੀਆ ਛੱਡਦੇ ਸਮੇਂ ਆਪਣੇ ਅੰਦਰ ਦਾ ਸਭ ਤੋਂ ਵਧੀਆ ਆਪਣੇ ਨਾਲ ਨਾ ਲੈ ਜਾਓ | ਰਾਜਪਾਲ ਨੇ ਇਸ ਸਮਾਜ-ਹਿਤੈਸ਼ੀ ਤੇ ਪੂਰੀ ਤਰ੍ਹਾਂ ਮੁਫ਼ਤ ਪਹਿਲ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਡੇਰਾਬੱਸੀ ਵਿਖੇ ਉਸਾਰੀ ਅਧੀਨ ਫੈਕਟਰੀ 'ਚ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ ਅਗਲੀ ਖ਼ਬਰ ਬੈਂਸ ਨੇ ਨੰਗਲ ਦੇ ਜ਼ਮੀਨ ਵਿਵਾਦ ਨੂੰ ਸੁਲਝਾਉਣ ਦਾ ਲਿਆ ਅਹਿਦ, ਜ਼ਮੀਨ 'ਤੇ ਬੀ. ਬੀ. ਐਮ. ਬੀ. ਦੇ ਦਾਅਵੇ ਨੂੰ ਗੈਰ-ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।