08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

15ਵੇਂ ਰਾਸ਼ਟਰੀ ਸ਼ਿਲਪ ਮੇਲੇ 'ਚ ਇਕ ਆਮ ਪਿੰਡ ਦਾ ਦਿ੍ਸ਼ ਸ਼ਹਿਰ ਦੇ ਲੋਕਾਂ ਲਈ ਬਣਿਆ ਵਧੇਰੇ ਖਿੱਚ ਦਾ ਕੇਂਦਰ <br/>

15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦਿੰਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ <br/> 07-12-2025
ਚੰਡੀਗੜ੍ਹ, 6 ਦਸੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਐਨ. ਜੈਡ. ਸੀ. ਸੀ.) ਤੇ ਯੂ. ਟੀ. ਪ੍ਰਸ਼ਾਸਨ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੇ ਆਖ਼ਰੀ ਦਿਨ ਹਜ਼ਾਰਾਂ ਦੀ ਗਿਣਤੀ 'ਚ ਮੇਲਾ ਪ੍ਰੇਮੀ ਨੇ ਭਾਰਤ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਖ਼ੂਬ ਆਨੰਦ ਮਾਣਿਆ | ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਜਿਨ੍ਹਾਂ 'ਚ ਝੂਮਰ (ਪੰਜਾਬ), ਚੱਕਰੀ (ਰਾਜਸਥਾਨ), ਜਾਗਰਨਾ (ਜੰਮੂ-ਕਸ਼ਮੀਰ), ਝਿੱਝੀਆ (ਬਿਹਾਰ), ਰਾਏਬੰਸੇ, ਕਾਲਬੇਲੀਆ (ਰਾਜਸਥਾਨ), ਧਨਗਿਰੀ (ਮਹਾਰਾਸ਼ਟਰ), ਰੌਫ (ਜੰਮੂ-ਕਸ਼ਮੀਰ), ਛਪੇਲੀ (ਯੂ. ਕੇ.), ਬੀਹੂ (ਅਸਾਮ), ਮਹਾਰੀ (ਅਸਾਮ), ਘੂਮਰਾਲੀ (ਯੂ. ਕੇ.) ਤੇ ਭੰਗੜੇ (ਪੰਜਾਬ) ਪੇਸ਼ਕਾਰੀ ਤੋਂ ਇਲਾਵਾ, ਕੱਚੀ ਘੋੜੀ (ਰਾਜਸਥਾਨ), 'ਨਾਚਰ', ਬਾਜ਼ੀਗਰ ਪਾਰਟੀ (ਪੰਜਾਬ.) ਤੇ ਹਰਿਆਣਾ ਤੋਂ 'ਬੀਨ-ਜੋਗੀ' ਅਤੇ 'ਨਗਦਾ' ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ | ਸੰਗੀਤ ਪ੍ਰੇਮੀਆਂ ਨੇ ਮੁਰਲੀ ਰਾਜਸਥਾਨੀ ਦੁਆਰਾ ਲੋਕ ਗਾਇਕੀ, ਜਤਿੰਦਰ ਜੀਤੂ ਨੇ ਪੰਜਾਬੀ ਲੋਕ ਗਾਇਕੀ ਅਤੇ ਪੰਜਾਬੀ ਆਰਕੈਸਟਰਾ ਤੇ ਮੇਜਰ ਸਿੰਘ ਦੁਆਰਾ ਮਲਵਈ 'ਗਿੱਧਾ' ਪੇਸ਼ ਕਰਕੇ ਦਰਸ਼ਕਾਂ ਦੀ ਵਾਹਵਾ ਖੱਟੀ | ਬਿੰਦੂ ਸ਼ਿਲਪਕਾਰੀ ਮੇਲੇ 'ਚ ਵਧੇਰੇ ਆਕਰਸ਼ਿਤ ਰਹੀ ਜਿਸ 'ਚ ਆਮ ਪਿੰਡ ਦਾ ਦਿ੍ਸ਼ ਸੀ, ਜੋ ਆਮ ਪੇਂਡੂ ਮਾਹੌਲ ਦੀ ਝਲਕ ਪੇਸ਼ ਕਰਦਾ ਸੀ, ਨੇ ਦਰਸ਼ਕਾਂ ਦੀ ਖਿੱਚ ਬਣਾਈ ਰੱਖੀ | ਮੇਲੇ 'ਚ ਦੇਰ ਸ਼ਾਮੀ ਪ੍ਰਸਿੱਧ ਪੰਜਾਬੀ ਗਾਇਕ ਅਮਰ ਨੂਰੀ ਨੇ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਦੇ ਨਾਲ ਦਿਲਕਸ਼ ਪੇਸ਼ਕਾਰੀਆਂ ਦੇ ਕੇ ਸਰੋਤਿਆਂ ਦੀ ਖ਼ੂਬ ਦਾਦ ਖ਼ੂਬ ਤਾੜੀਆਂ ਦੇ ਰੂਪ 'ਚ ਹਾਸਿਲ ਕੀਤੀ | ਇਸ ਮੌਕੇ ਗਾਇਕਾ ਅਮਨ ਨੂਰੀ ਨੇ ਆਪਣੇ ਮਕਬੂਲ ਗੀਤ ਗਾਏ |

ਪਿਛਲੀ ਖ਼ਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 21 ਪਿੰਡਾਂ 'ਚ ਬਲਾਕ ਸੰਮਤੀ ਚੋਣ ਲਈ ਕੀਤਾ ਪ੍ਰਚਾਰ <br/> ਅਗਲੀ ਖ਼ਬਰ ਡੇਰਾਬੱਸੀ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਚਲਦਿਆਂ 49 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਲਏ ਵਾਪਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।