08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਿਆਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਦੀ 26ਵੀਂ ਮਿਨੀਥੌਨ 'ਚ 2700 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ

ਅਜੀਤ ਡੈਸਕ 07-12-2025
ਚੰਡੀਗੜ੍ਹ, 6 ਦਸੰਬਰ (ਅਜਾਇਬ ਸਿੰਘ ਔਜਲਾ)-ਰਿਆਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਨੇ ਰਿਆਨ ਇੰਟਰਨੈਸ਼ਨਲ ਸਪੋਰਟਸ ਕਲੱਬ ਦੀ ਅਗਵਾਈ ਹੇਠ ਆਪਣੀ 26ਵੀ ਮਿਨੀਥੌਨ ਕਰਵਾਈ | ਚੇਅਰਮੈਨ ਡਾ. ਏ. ਐਫ. ਪਿੰਟੋ ਦੇ 'ਖੇਡਾਂ' ਦਿ੍ਸ਼ਟੀਕੋਣ ਦੇ ਅਨੁਸਾਰ, ਇਹ ਪ੍ਰੋਗਰਾਮ ਰਿਆਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਇਕ ਸਾਲਾਨਾ ਵਿਸ਼ੇਸ਼ਤਾ ਹੈ | ਟਰਾਈਸਿਟੀ ਤੇ ਪੰਜਾਬ ਖੇਤਰਾਂ ਦੇ 29 ਵੱਖ-ਵੱਖ ਸਕੂਲਾਂ ਦੇ ਲਗਪਗ 2,700 ਵਿਦਿਆਰਥੀਆਂ ਨੇ ਹਿੱਸਾ ਲਿਆ | ਅਨੁਰਾਗ ਠਾਕੁਰ (ਯੂਥ ਅਫੇਅਰਜ਼ ਐਂਡ ਸਪੋਰਟਸ ਮੰਤਰੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ), ਅੰਗਦ ਬੀਰ ਸਿੰਘ (ਭਾਰਤੀ ਹਾਕੀ ਖਿਡਾਰੀ), ਵਿਵੇਕ ਠਾਕੁਰ (ਭਾਰਤੀ ਏਸ਼ੀਅਨ ਟੀਮ ਕੋਚ), ਯੋਗੇਸ਼ ਜੋਸ਼ੀ (ਐਵੀਓਕਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ), ਰਾਜਨ ਅਗਨੀਹੋਤਰੀ (ਸੀ. ਏ.), ਜੋਤੀ ਸੋਈ (ਸੀਏ), ਡਾ. ਬਿ੍ਜੇਸ਼ ਲਾਲ ਲਕਾਰੀਆ (ਪ੍ਰਮੁੱਖ ਵਿਗਿਆਨੀ), ਡਾ. ਦਿਨੇਸ਼ ਜਿੰਗਲ (ਖੇਤੀ ਵਿਗਿਆਨੀ) ਅਤੇ ਐਮ. ਐਸ. ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਨਾਮ ਵੰਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਆਈ. ਪੀ. ਐਸ. (ਸੇਵਾਮੁਕਤ) ਐਮ. ਮਾਨ ਪੁੱਜੇ | ਟੀਮ ਚੈਂਪੀਅਨਸ਼ਿਪ ਟਰਾਫ਼ੀ 'ਚ ਰਿਆਨ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਨੇ ਜਿੱਤੀ ਜਦ ਕਿ ਰਿਆਨ ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੇਂਟ ਐਨਜ਼ ਕਾਨਵੈਂਟ ਸਕੂਲ, ਸੈਕਟਰ 32 ਚੰਡੀਗੜ੍ਹ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਵੱਖ-ਵੱਖ ਵਰਗਾਂ 'ਚ ਅੰਡਰ-12 'ਚ ਪ੍ਰਜਵਲ ਨੇ ਪਹਿਲਾ, ਅਰਪਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਡਰ-14 'ਚ ਅੰਗਦਪ੍ਰੀਤ, ਕਾਵਿਆ ਗੁਪਤਾ ਕ੍ਰਮਵਾਰ ਪਹਿਲਾ ਤੇ ਦੂਜੇ ਸਥਾਨ 'ਤੇ ਰਹੇ | ਅੰਡਰ-16 ਦੇ 'ਚ ਬਘੇਲ, ਹਿਤਾਂਸ਼ੀ ਵੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਰਹੇ | ਅੰਡਰ-18 ਸਾਨਿਧਿਆ ਤਿਵਾੜੀ ਨੇ ਪਹਿਲਾ ਤੇ ਰਿਦਨੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ |
ਪਿਛਲੀ ਖ਼ਬਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਿਆਂ ਮਿ੍ਤਕ ਦੇਹ ਨੂੰ ਲਿਜਾਣ ਲਈ ਨਹੀਂ ਮਿਲੀ ਫਿਊਨਰਲ ਵੈਨ <br/> ਅਗਲੀ ਖ਼ਬਰ 'ਆਪ' ਨੂੰ ਕੀਤੀਆਂ ਵਧੀਕੀਆਂ ਦਾ ਖਮਿਆਜ਼ਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਭੁਗਤਣਾ ਪਵੇਗਾ-ਖੇੜਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।