07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੰਡੀਗੜ੍ਹ ਦੇ ਸੈਕਟਰ-20 ਆਜ਼ਾਦ ਮਾਰਕੀਟ 'ਚ ਅਚਾਨਕ ਲੱਗੀ ਅੱਗ, ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ <br/>

ਅੱਗ ਬੁਝਾਉਂਦੇ ਹੋਏ ਦਮਕਲ ਵਿਭਾਗ ਦੇ ਅਧਿਕਾਰੀ | <br/> 07-12-2025
ਚੰਡੀਗੜ੍ਹ, 6 ਦਸੰਬਰ (ਕਪਿਲ ਵਧਵਾ)-ਸੈਕਟਰ-20 ਦੀ ਆਜ਼ਾਦ ਮਾਰਕੀਟ 'ਚ ਸਨਿਚਰਵਾਰ ਰਾਤ ਨੂੰ ਅਚਾਨਕ ਅੱਗ ਲੱਗਣ ਨਾਲ ਖੇਤਰ ਵਿਚ ਹੜਕੰਪ ਮਚ ਗਿਆ | ਇਹ ਅੱਗ 206 ਨੰਬਰ ਦੁਕਾਨ 'ਚ ਲੱਗੀ ਸੀ ਜੋ ਕਿ ਫੋਟੋਗ੍ਰਾਫੀ ਦੀ ਦੁਕਾਨ ਹੈ | ਸੂਚਨਾ ਮਿਲਦੇ ਹੀ ਫ਼ਾਇਰ ਬਿ੍ਗੇਡ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ ਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ | ਦਮਕਲ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕਰਨੀ ਪਈ ਕਿਉਂਕਿ ਇਲਾਕਾ ਤੰਗ ਹੋਣ ਕਰਕੇ ਫਾਇਰ ਕਰਮੀਆਂ ਨੂੰ ਅੰਦਰ ਜਾਣ ਵਿਚ ਮੁਸ਼ਕਿਲ ਆਈ | ਹਾਲਾਂਕਿ, ਸਮੇਂ ਸਿਰ ਕੀਤੀ ਕਾਰਵਾਈ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ |
ਸੂਤਰਾਂ ਮੁਤਾਬਿਕ ਅਗਰਬੱਤੀ ਤੋਂ ਲੱਗੀ ਅੱਗ
ਸੂਤਰਾਂ ਮੁਤਾਬਿਕ ਉਕਤ ਦੁਕਾਨ ਦੇ ਅੰਦਰ ਅਗਰਬੱਤੀ ਜਲਦੀ ਛੱਡੀ ਗਈ ਸੀ, ਜਿਸ ਕਰਕੇ ਸਾਮਾਨ ਨੇ ਅੱਗ ਫੜ ਲਈ | ਕੁਝ ਮਿੰਟਾਂ 'ਚ ਹੀ ਅੱਗ ਨੇ ਭਿਆਨਕ ਰੂਪ ਧਾਰ ਲਿਆ | ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ, ਪਰ ਦੁਕਾਨ ਦੇ ਅੰਦਰ ਪਿਆ ਸਮਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਗਿਆ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਫ਼ੈਪ ਕੌਮੀ ਪੁਰਸਕਾਰ ਸਮਾਰੋਹ ਦੌਰਾਨ 476 ਨਿੱਜੀ ਸਕੂਲਾਂ, ਅਧਿਆਪਕਾਂ ਤੇ ਵਿਦਿਆਰਥ... ਅਗਲੀ ਖ਼ਬਰ ਪ੍ਰਾਈਵੇਟ ਸਕੂਲ ਦੀ ਨਿਰਮਾਣ ਅਧੀਨ ਇਮਾਰਤ ਦਾ ਬਾਹਰ ਨਿਕਲਿਆ ਗਾਰਡਰ ਵੱਜਣ ਕਾਰਨ ਵਿਦਿਆਰਥੀ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।