ਚੰਡੀਗੜ੍ਹ, 3 ਦਸੰਬਰ (ਕਪਿਲ ਵਧਵਾ)-ਸੈਕਟਰ 22-ਬੀ ਵਿਚ ਇਕ ਘਰ ਦੇ ਬਾਹਰ ਖੜ੍ਹੀ ਕਾਰ ਦਾ ਲੌਕ ਖੁੱਲ੍ਹਾ ਦੇਖ ਕੇ ਅਣਪਛਾਤੇ ਚੋਰਾਂ ਵਲੋਂ ਲੱਖਾਂ ਦੇ ਸਮਾਨ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਥਾਣਾ ਸੈਕਟਰ-34 ਨੇ ਸ਼ਿਕਾਇਤਕਰਤਾ ਨੀਰਜ ਵਰਮਾ ਵਾਸੀ ਸੈਕਟਰ 22/ਬੀ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 303(2) ਬੀ. ਐੱਨ. ਐੱਸ. ਅਧੀਨ ਮਾਮਲਾ ਦਰਜ ਕਰ ਲਿਆ ਹੈ | ਦੱਸ ਦਈਏ ਕਿ ਸ਼ਿਕਾਇਤਕਰਤਾ ਦੀ ਗਹਿਣਿਆਂ ਦੀ ਦੁਕਾਨ ਹੈ | ਸ਼ਿਕਾਇਤ ਮੁਤਾਬਕ, 29 ਨਵੰਬਰ ਨੂੰ ਨੀਰਜ ਵਰਮਾ ਦੀ ਟਾਟਾ ਹੈਕਸਾ ਕਾਰ ਘਰ ਦੇ ਬਾਹਰ ਖੜ੍ਹੀ ਸੀ | ਤਾਲਾ ਖੁੱਲ੍ਹੇ ਹੋਣ ਦਾ ਫਾਇਦਾ ਚੁੱਕਦੇ ਹੋਏ ਚੋਰ ਕਾਰ ਵਿਚੋਂ ਇਕ ਬੈਗ ਚੋਰੀ ਕਰਕੇ ਲੈ ਗਏ | ਬੈਗ ਵਿਚ ਦੋ ਪਾਸਪੋਰਟ, ਡੈਬਿਟ ਕਾਰਡ, ਕਰੈਡਿਟ ਕਾਰਡ, ਐਕਸਿਸ ਬੈਂਕ ਦਾ ਫਾਰੇਕਸ ਕਾਰਡ, 1200 ਅਮਰੀਕੀ ਡਾਲਰ, 900 ਯੇਨ, 20,000 ਨੇਪਾਲੀ ਰੁਪਏ ਅਤੇ 1012 ਸੋਨੇ-ਹੀਰੇ ਦੀਆਂ ਅੰਗੂਠੀਆਂ ਸਮੇਤ ਕਾਫ਼ੀ ਕੀਮਤੀ ਸਮਾਨ ਸੀ | ਚੋਰੀ ਹੋਇਆ ਸਮਾਨ ਵਿਦੇਸ਼ ਯਾਤਰਾ ਨਾਲ ਜੁੜਿਆ ਹੋਇਆ ਹੋਣ ਕਰਕੇ ਮਾਮਲੇ ਨੂੰ ਹੋਰ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ | ਪੁਲਿਸ ਨੇ ਕਾਰ ਤੋਂ ਫਿੰਗਰਪਿ੍ੰਟ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ ਤਫ਼ਤੀਸ਼ ਜਾਰੀ ਹੈ ਅਤੇ ਚੋਰਾਂ ਦੀ ਪਛਾਣ ਲਈ ਕਈ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ |