ਚੰਡੀਗੜ੍ਹ, 3 ਦਸੰਬਰ (ਅ.ਬ.)-ਸੂਰਤ 'ਚ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਸੁਪਨਾ ਦੇਖ ਰਹੇ ਇੱਕ ਨÏਜਵਾਨ ਉੱਦਮੀ ਤੋਂ ਲੈ ਕੇ ਪੁਣੇ 'ਚ ਆਪਣੇ ਪਹਿਲੇ ਕ੍ਰੈਡਿਟ ਕਾਰਡ ਲਈ ਅਪਲਾਈ ਕਰ ਰਹੀ ਇੱਕ ਜੇਨ-ਜ਼ੀ ਪ੍ਰੋਫੈਸ਼ਨਲ ਤੱਕ , ਲਖਨਊ ਵਿੱਚ ਆਪਣਾ ਪਹਿਲਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਇੱਕ ਜੋੜੇ ਤੱਕ -ਪੂਰੇ ਭਾਰਤ 'ਚ ਲੱਖਾਂ ਲੋਕਾਂ ਦੀਆਂ ਉਮੀਦਾਂ ਇੱਕ ਤਿੰਨ-ਅੰਕਾਂ ਵਾਲੇ ਨੰਬਰ 'ਤੇ ਨਿਰਭਰ ਕਰਦੀਆਂ ਹਨ,ਜਿਸ ਨੂੰ ਜ਼ਿਆਦਾਤਰ ਲੋਕ ਸ਼ਾਇਦ ਹੀ ਕਦੇ ਸਮਝਦੇ ਹਨ - ਉਨ੍ਹਾਂ ਦਾ ਕ੍ਰੈਡਿਟ ਸਕੋਰ¢ ਇਸ ਮਹੱਤਵਪੂਰਨ ਜਾਣਕਾਰੀ ਦੀ ਕਮੀ ਨੂੰ ਸਮਝਦੇ ਹੋਏ , ਯੈੱਸ ਬੈਂਕ ਨੇ 'ਸਕੋਰ ਕਿਆ ਹੂਆ' ਲਾਂਚ ਕੀਤਾ ਹੈ, ਜੋ ਕਿ ਭਾਰਤੀਆਂ ਨੂੰ ਕ੍ਰੈਡਿਟ ਸਾਖਰਤਾ ਨਾਲ ਸਸ਼ਕਤ ਬਣਾ ਕੇ ਉਨਾਂ ਦੀ ਵਿੱਤੀ ਸੰਭਾਵਨਾ ਨੂੰ ਅਨਲÏਕ ਕਰਨ ਲਈ ਇੱਕ ਦੇਸ਼ ਵਿਆਪੀ ਸੀਐਸਆਰ ਪਹਿਲ ਹੈ¢ 'ਸਕੋਰ ਕਿਆ ਹੂਆ' ਦੇ ਕੇਂਦਰ 'ਚ ਹੈ, ਜੋ ਕਿ ਸੀਆਰਆਈਐਫ ਹਾਈ ਮਾਰਕ ਦੁਆਰਾ ਨÏਲਿਜ ਪਾਰਟਨਰ ਦੇ ਰੂਪ ਵਿਚ ਸੰਚਾਲਿਤ ਇੱਕ ਮਾਈਕ੍ਰੋਸਾਈਟ ਹੈ ¢ ਇਹ ਭਾਰਤ ਦੇ ਵਿਭਿੰਨ ਕ੍ਰੈਡਿਟ ਲੈਂਡਸਕੇਪ ਲਈ ਤਿਆਰ ਕੀਤੀ ਗਈ ਮੁਫਤ ਕ੍ਰੈਡਿਟ ਸਕੋਰ ਚੈੱਕ ਅਤੇ ਸਮਝਣ 'ਚ ਆਸਾਨ ਵਿੱਦਿਅਕ ਕੰਟੈਂਟ ਦੀ ਪੇਸ਼ਕਸ਼ ਕਰਦੀ ਹੈ¢ ਪਹਿਲੀ ਵਾਰ ਕ੍ਰੈਡਿਟ ਲੈਣ ਵਾਲਿਆਂ ਲਈ, ਮਾਈਕ੍ਰੋਸਾਈਟ ਕ੍ਰੈਡਿਟ ਪ੍ਰੋਫਾਈਲ ਬਣਾਉਣ ਲਈ ਕਦਮ-ਦਰ-ਕਦਮ ਮਾਰਗਦਰਸ਼ਨ ਦੀ ਪੇਸ਼ਕਸ਼ ਕਰਦੀ ਹੈ¢ ਇਸੇ ਤਰ੍ਹਾਂ, ਮÏਜੂਦਾ ਲੋਨ ਲੈਣ ਵਾਲਿਆਂ ਲਈ, ਭਾਵੇਂ ਉਹ ਨਿੱਜੀ ਲੋਨ, ਕਾਰ ਲੋਨ, ਜਾਂ ਹੋਮ ਲੋਨ ਲਈ ਅਪਲਾਈ ਕਰ ਰਹੇ ਹੋਣ, ਇਹ ਪਲੇਟਫਾਰਮ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਰੋਜ਼ਾਨਾ ਦੇ ਵਿੱਤੀ ਵਿਵਹਾਰ ਉਨ੍ਹਾਂ ਦੇ ਕ੍ਰੈਡਿਟ ਸਕੋਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ¢ ਇਸ ਮÏਕੇ ਟਿੱਪਣੀ ਕਰਦੇ ਹੋਏ, ਯੈੱਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ., ਸ਼੍ਰੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸਲੀ ਵਿੱਤੀ ਸਮਾਵੇਸ਼ ਕ੍ਰੈਡਿਟ ਤੱਕ ਪਹੁੰਚ ਤੋਂ ਕਿਤੇ ਪਰੇ ਹੈ -ਇਸ ਨੂੰ ਸਮਝਦਾਰੀ ਨਾਲ ਪ੍ਰਬੰਧਨ ਕਰਨ ਲਈ ਜਾਣਕਾਰੀ ਬਹੁਤ ਲੋੜੀਂਦੀ ਹੁੰਦੀ ਹੈ¢ ਯੈੱਸ ਬੈਂਕ, ਆਪਣੀ 'ਸਕੋਰ ਕਿਆ ਹੂਆ' ਸੀਐਸਆਰ ਪਹਿਲ ਰਾਹੀਂ, ਹਰੇਕ ਭਾਰਤੀ ਨੂੰ ਇਹ ਸਮਝਣ 'ਚ ਮਦਦ ਕਰਨ ਲਈ ਇੱਕ ਰਾਸ਼ਟਰੀ ਮੂਵਮੈਂਟ ਚਲਾ ਰਿਹਾ ਹੈ ਕਿ ਕ੍ਰੈਡਿਟ ਸਕੋਰ ਦਾ ਕੀ ਅਰਥ ਹੈ ਅਤੇ ਇਸ ਨੂੰ ਕਿਵੇਂ ਸੁਧਾਰਿਆ ਜਾਵੇ¢ ਸੀ.ਆਰ.ਆਈ.ਐਫ. ਹਾਈ ਮਾਰਕ ਦੇ ਚੇਅਰਮੈਨ, ਸੀ.ਆਰ.ਆਈ.ਐਫ. ਇੰਡੀਆ ਅਤੇ ਸਾਉਥ ਏਸ਼ੀਆ ਦੇ ਖੇਤਰੀ ਪ੍ਰਬੰਧ ਨਿਰਦੇਸ਼ਕ, ਸ਼੍ਰੀ ਸਚਿਨ ਸੇਠ ਨੇ ਕਿਹਾ, ਅਸੀਂ ਸੀ.ਆਰ.ਆਈ.ਐਫ. ਕ੍ਰੈਡਿਟ ਸਕੋਰ ਪ੍ਰਦਾਨ ਕਰਕੇ 'ਸਕੋਰ ਕਿਆ ਹੂਆ' ਲਈ ਨÏਲਿਜ ਪਾਰਟਨਰ ਵਜੋਂ ਯੈੱਸ ਬੈਂਕ ਨਾਲ ਹੱਥ ਮਿਲਾਉਂਦੇ ਹੋਏ ਬਹੁਤ ਖੁਸ਼ ਹਾਂ¢ ਸੀਆਰਆਈਐਫ ਵਿਖੇ, ਕ੍ਰੈਡਿਟ ਬਾਰੇ ਜਾਗਰੂਕਤਾ ਨੂੰ ਵਧਾਵਾ ਦੇਣਾ ਅਤੇ ਉਸ ਦਾ ਵਿਕਾਸ ਕਰਨਾ ਸਾਡੇ ਮਿਸ਼ਨ ਦਾ ਕੇਂਦਰ ਹੈ ਕਿਉਂਕਿ ਕ੍ਰੈਡਿਟ ਅਤੇ ਇਸ ਦੇ ਪ੍ਰਭਾਵ ਨੂੰ ਸਮਝਣਾ ਆਰਥਿਕ ਤÏਰ 'ਤੇ ਕਮਜ਼ੋਰ ਵਰਗਾਂ ਲਈ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਮਜ਼ਬੂਤ, ਸਥਾਈ ਵਿੱਤੀ ਯਾਤਰਾਵਾਂ ਬਣਾਉਣ ਲਈ ਬੇਹੱਦ ਮਹੱਤਵਪੂਰਨ ਹੈ¢