10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵਿਆਹੁਤਾ ਲੜਕੀਆਂ ਨਾਲ ਬੇਰਹਿਮੀ ਨਾਲ ਪੇਸ਼ ਆਉਣ 'ਤੇ ਤਿੰਨ ਮਾਮਲੇ ਦਰਜ

ਅਜੀਤ ਡੈਸਕ 22-11-2025
ਐੱਸ. ਏ. ਐੱਸ. ਨਗਰ, 21 ਨਵੰਬਰ (ਕਪਿਲ ਵਧਵਾ)-ਘਰੇਲੂ ਹਿੰਸਾ ਤੇ ਸਹੁਰੇ ਪਰਿਵਾਰ ਦੇ ਬੇਰਹਿਮ ਵਤੀਰੇ ਦਾ ਸਾਹਮਣਾ ਕਰ ਰਹੀਆਂ ਤਿੰਨ ਵਿਅਹੁਤਾ ਮਹਿਲਾਵਾਂ ਵਲੋਂ ਸ਼ਿਕਾਇਤ ਪ੍ਰਾਪਤ ਹੋਣ 'ਤੇ ਪੁਲਿਸ ਵਲੋਂ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸ਼ਿਕਾਇਤਕਰਤਾ ਮਹਿਕ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਮੁਹਾਲੀ ਦੇ ਸੈਕਟਰ-105 ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਰਾਹੁਲ ਲੰਮੇ ਸਮੇਂ ਤੋਂ ਉਸ ਨਾਲ ਘਰੇਲੂ ਹਿੰਸਾ ਕਰ ਰਿਹਾ ਹੈ | ਇਸ ਤੋਂ ਇਲਾਵਾ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਬੀਤੇ 10 ਸਾਲਾਂ ਤੋਂ ਦਾਜ ਲਈ ਵੀ ਤੰਗ ਕਰ ਰਿਹਾ ਹੈ | ਸ਼ਿਕਾਇਤਕਰਤਾ ਦੀ ਇਕ ਬੇਟੀ ਵੀ ਹੈ, ਜਿਸ ਸਾਹਮਣੇ ਉਸ ਨਾਲ ਬੇਰਹਿਮ ਸਲੂਕ ਕਰਨ ਦੇ ਵਿਅਹੁਤਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਦੋਸ਼ ਲਗਾਏ ਹਨ | ਇਸ ਸੰਬੰਧੀ ਮਹਿਲਾ ਪੁਲਿਸ ਨੇ ਰਾਹੁਲ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਦੂਜੇ ਮਾਮਲੇ 'ਚ ਸ਼ਿਕਾਇਤਕਰਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਹਰਪ੍ਰੀਤ ਸਿੰਘ ਨਾਲ ਡੇਰਾਬੱਸੀ ਵਿਖੇ ਰਹਿੰਦੀ ਸੀ ਅਤੇ ਉਸ ਦੇ ਘਰ 'ਚ ਉਸਦੀ ਨਨਾਣ ਦੀ ਬਹੁਤ ਦਖਲਅੰਦਾਜ਼ੀ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ | ਇਸ ਦੇ ਨਾਲ ਹੀ ਉਸਦਾ ਸਹੁਰਾ ਪਰਿਵਾਰ ਉਨ੍ਹਾਂ ਦੇ ਵਿਆਹ ਵਾਲੇ ਦਿਨ ਫਰਵਰੀ 2025 ਤੋਂ ਬਾਅਦ ਵੱਡੀ ਗੱਡੀ ਤੇ ਹੋਰ ਦਾਜ ਦੀ ਮੰਗ ਕਰਦੇ ਹੋਏ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ | ਪੁਲਿਸ ਨੇ ਇਸ ਮਾਮਲੇ 'ਚ ਲੜਕੀ ਦੇ ਪਤੀ ਤੇ ਉਸ ਦੀ ਨਨਾਣ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਸਭ ਤੋਂ ਹਾਲ ਹੀ 'ਚ ਦਰਜ ਕੀਤੇ ਗਏ ਤੀਜੇ ਮਾਮਲੇ 'ਚ ਮੁਹਾਲੀ ਦੇ ਰਹਿਣ ਵਾਲੇ ਮਨੋਹਰ ਦਾਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਗਿਰਿਜਾ ਦਾ ਵਿਆਹ ਜਲੰਧਰ ਵਿਖੇ ਨਿਖਿਲ ਨਾਮਕ ਵਿਅਕਤੀ ਨਾਲ ਸਾਲ 2013 ਵਿਚ ਹੋਇਆ ਸੀ, ਜਿਸ ਤੋਂ ਬਾਅਦ ਨਿਖਿਲ ਅਤੇ ਉਸਦਾ ਪਰਿਵਾਰ ਉਸਦੀ ਲੜਕੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਲੱਗ ਪਿਆ | ਹਾਲਾਂਕਿ ਉਸਦੀ ਲੜਕੀ ਤੇ ਜਵਾਈ ਦੇ ਦੋ ਬੱਚੇ ਵੀ ਹਨ, ਪਰ ਸਹੁਰਾ ਪਰਿਵਾਰ ਉਸ ਨੂੰ ਵਿਆਹ ਮੌਕੇ ਖਾਲੀ ਹੱਥ ਆਉਣ ਦੇ ਤਾਅਣੇ ਦਿੰਦਾ ਰਿਹਾ ਅਤੇ ਉਸ ਦੀ ਲੜਕੀ ਨੂੰ ਘਰ ਛੱਡਣ ਲਈ ਵੀ ਮਜ਼ਬੂਰ ਕੀਤਾ ਗਿਆ | ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ ਗਈਆਂ ਹਨ | ਇਸ ਗੰਭੀਰ ਮਾਮਲੇ ਸੰਬੰਧੀ ਪੁਲਿਸ ਨੇ ਨਿਖਲ, ਉਸਦੀ ਮਾਤਾ ਤੇ ਭੈਣ ਦੇ ਵਿਰੁੱਧ ਆਈ. ਪੀ. ਸੀ. ਦੀਆਂ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਉਕਤ ਤਿੰਨਾਂ ਮਾਮਲਿਆਂ ਵਿਚ ਮਹਿਲਾ ਥਾਣਾ ਮੁਹਾਲੀ ਵਲੋਂ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ ਅਗਲੀ ਖ਼ਬਰ 'ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਸਿਹਤ ਟੀਮਾਂ ਨੇ ਉੱਚ-ਜੋਖਮ ਵਾਲੇ ਖੇਤਰਾਂ 'ਚ ਕੀਤੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।