28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੇਰਾਬੱਸੀ 'ਚ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ ਸੱਤ ਸ਼ੱਕੀ ਕਾਬੂ ਛੇ ਮੋਟਰਸਾਈਕਲ ਜ਼ਬਤ, ਨਾਜਾਇਜ਼ ਸ਼ਰਾਬ ਬਰਾਮਦ <br/>

ਅਜੀਤ ਡੈਸਕ 03-11-2025
ਡੇਰਾਬੱਸੀ, 2 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਅਪਰਾਧਕ ਤੱਤਾਂ ਵਿਰੁੱਧ ਕੜੀ ਕਾਰਵਾਈ ਕਰਦਿਆਂ ਤਿ੍ਵੇਦੀ ਕੈਂਪ ਖੇਤਰ ਵਿਚ ਵਿਸ਼ਾਲ ਕੌਰਡਨ ਐਂਡ ਸਰਚ ਓਪਰੇਸ਼ਨ (ਕਾਸੋ) ਚਲਾਇਆ | ਇਹ ਕਾਰਵਾਈ ਇੰਸਪੈਕਟਰ ਸੁਮਿਤ ਮੋਰ (ਐਸ. ਐਚ. ਓ. ਡੇਰਾਬੱਸੀ), ਇੰਸਪੈਕਟਰ ਰਣਬੀਰ ਸਿੰਘ (ਐਸ. ਐਚ. ਓ. ਲਾਲੜੂ) ਅਤੇ ਏ. ਐਸ. ਆਈ. ਚਰਨਜੀਤ ਸਿੰਘ (ਇੰਚਾਰਜ ਪੁਲਿਸ ਚੌਕੀ ਮੁਬਾਰਕਪੁਰ) ਦੀਆਂ ਵਿਸ਼ੇਸ਼ ਟੀਮਾਂ ਨੇ ਮਿਲ ਕੇ ਕੀਤੀ | ਇਸ ਓਪਰੇਸ਼ਨ ਤਹਿਤ ਮੁਬਾਰਕਪੁਰ ਦੀ ਢੇਹਾ ਬਸਤੀ ਖੇਤਰ ਵਿਚ ਪੁਲਿਸ ਵਲੋਂ ਘੇਰਾਬੰਦੀ ਕਰਕੇ ਘਰਾਂ, ਗਲੀਆਂ ਤੇ ਸ਼ੱਕੀ ਥਾਵਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ ਗਈ | ਇਸ ਦੌਰਾਨ ਪੁਲਿਸ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਛੇ ਮੋਟਰਸਾਈਕਲਾਂ ਨੂੰ ਕਬਜ਼ੇ ਵਿਚ ਲਿਆ | ਇਸ ਦੌਰਾਨ ਇਕ ਵਿਅਕਤੀ ਦੇ ਕਬਜ਼ੇ ਵਿਚੋਂ 7 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 16 ਪਊਏ ਬਰਾਮਦ ਹੋਣ 'ਤੇ ਥਾਣਾ ਡੇਰਾਬੱਸੀ ਵਿਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ | ਇਸ ਸੰਬੰਧੀ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਪਾਉਣ ਲਈ ਕੀਤੀ ਗਈ ਹੈ | ਉਨ੍ਹਾਂ ਕਿਹਾ ਜਨਤਾ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ | ਇਸ ਲਈ ਅਪਰਾਧਕ ਤੱਤਾਂ ਨੂੰ ਕਿਸੇ ਵੀ ਸਥਿਤੀ ਵਿਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਆਗਾਮੀ ਦਿਨਾਂ ਵਿਚ ਵੀ ਜਾਰੀ ਰਹਿਣਗੀਆਂ | ਸਥਾਨਕ ਨਿਵਾਸੀਆਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਖੇਤਰ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ ਅਤੇ ਗੈਰ-ਕਾਨੂੰਨੀ ਤੱਤਾਂ ਦੇ ਹੌਸਲੇ ਪਸਤ ਹੋਣਗੇ |

ਪਿਛਲੀ ਖ਼ਬਰ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੇ ਉੱਦਮਾਂ ਸਦਕਾ ਸੈਕਟਰ 45 ਦੀਆਂ ਸੜਕਾਂ ਦੀ ਬਦਲੇਗੀ ਨੁਹਾਰ <br/> ਅਗਲੀ ਖ਼ਬਰ ਮੇਅਰ ਹਰਪ੍ਰੀਤ ਕੌਰ ਬਬਲਾ ਤੇ ਕੌਂਸਲਰ ਗੁਰਬਖ਼ਸ਼ ਰਾਵਤ ਵਲੋਂ ਸੜਕਾਂ ਦੀ ਰੀ-ਕਾਰਪੇਟਿੰਗ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।