29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਯੂਨੀਵਰਸਿਟੀ ਹੜਤਾਲ ਵਾਲੀ ਥਾਂ 'ਤੇ ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ <br/>

ਪੰਜਾਬ ਯੂਨੀਵਰਸਿਟੀ ਵਿਖੇ ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀਆਂ ਵਿਚ ਬਣੇ ਤਣਾਅ ਦੀ ਤਸਵੀਰ | ਅਜੀਤ ਤਸਵੀਰ <br/> 03-11-2025
ਚੰਡੀਗੜ੍ਹ, 2 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੀ. ਯੂ. ਸੀ. ਐਸ. ਸੀ. ਦੇ ਜਨਰਲ ਸਕੱਤਰ ਅਭਿਸ਼ੇਕ ਡਾਗਰ ਦੀ ਭੁੱਖ ਹੜਤਾਲ ਨੂੰ ਪੰਜਵਾਂ ਦਿਨ ਚੱਲ ਰਿਹਾ ਹੈ ਕਿ ਅਚਾਨਕ ਭੁੱਖ ਹੜਤਾਲ ਵਾਲੀ ਥਾਂ 'ਤੇ ਇਕੱਠੇ ਹੋਏ ਚੰਡੀਗੜ੍ਹ ਪੁਲਿਸ ਕਰਮਚਾਰੀਆਂ ਤੇ ਵਿਦਿਆਰਥੀ ਸਮਰਥਕਾਂ ਵਿਚਕਾਰ ਟਕਰਾਅ ਹੋ ਗਿਆ | ਝੜਪ ਵਿਦਿਆਰਥੀ ਕੇਂਦਰ ਦੇ ਨੇੜੇ ਹੋਈ | ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਸਾਈਟ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗਰਮਾ-ਗਰਮ ਬਹਿਸ ਤੇ ਝੜਪ ਹੋਈ | ਕਈ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦ ਕਿ ਪੁਲਿਸ ਨੇ ਪੀ. ਯੂ. ਸੀ. ਐਸ. ਸੀ. ਦੇ ਆਗੂ ਅਭਿਸ਼ੇਕ ਡਾਗਰ ਤੇ ਕੁਝ ਹੋਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ | ਵਿਦਿਆਰਥੀ ਸੰਗਠਨਾਂ ਤੇ ਸੋਪੂ ਦੇ ਆਗੂ ਨਵਪ੍ਰੀਤ ਗੰਗਾ ਨੇ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ, ਇਸ ਨੂੰ 'ਜਮਹੂਰੀ ਵਿਦਿਆਰਥੀ ਅੰਦੋਲਨਾਂ 'ਤੇ ਸਿੱਧਾ ਹਮਲਾ' ਦੱਸਿਆ ਅਤੇ ਹਿਰਾਸਤ ਵਿਚ ਲਏ ਗਏ ਵਿਦਿਆਰਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ | ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ 'ਤੇ ਵਿਦਿਆਰਥੀ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਲਈ ਪੁਲਿਸ ਬਲ ਦੀ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ | ਤਣਾਅ ਦੇ ਮੱਦੇਨਜ਼ਰ ਕੈਂਪਸ ਦੇ ਅੰਦਰ ਭਾਰੀ ਪੁਲਿਸ ਤਾਇਨਾਤੀ ਜਾਰੀ ਹੈ | ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ | ਖ਼ਬਰ ਲਿਖੇ ਜਾਣ ਤੱਕ ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ |

ਪਿਛਲੀ ਖ਼ਬਰ ਐਲਾਂਤੇ ਮਾਲ 'ਚ ਇਮਾਰਤੀ ਨਿਯਮਾਂ ਦੀਆਂ ਉਲੰਘਣਾਵਾਂ 'ਤੇ ਯੂ. ਟੀ. ਪ੍ਰਸ਼ਾਸਨ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਗ਼ੈਰ ਕਾਨੂੰਨੀ ਮਾਈਨਿੰਗ ਕਰਦੇ ਤਿੰਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।