19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਰਤੀ ਜੀਵਨ ਬੀਮਾ ਨਿਗਮ ਉੱਤਰ ਖੇਤਰ ਐਥਲੈਟਿਕ ਚੈਂਪੀਅਨਸ਼ਿਪ 23 ਤੇ 24 ਜੁਲਾਈ ਨੂੰ ਤਾਊ ਦੇਵੀ ਲਾਲ ਸਟੇਡੀਅਮ 'ਚ

ਅਜੀਤ ਡੈਸਕ 21-07-2025
ਪੰਚਕੂਲਾ, 20 ਜੁਲਾਈ (ਕਪਿਲ)- ਭਾਰਤੀ ਜੀਵਨ ਬੀਮਾ ਨਿਗਮ ਦੇ ਪੁਰਸ਼ ਅਤੇ ਮਹਿਲਾ ਦੋਨਾਂ ਲਈ ਉੱਤਰ ਖੇਤਰ ਐਥਲੈਟਿਕ ਮੀਟ 23 ਅਤੇ 24 ਜੁਲਾਈ ਨੂੰ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਐਥਲੈਟਿਕ ਸਟੇਡੀਅਮ 'ਚ ਐਲ.ਆਈ.ਸੀ ਕਰਨਾਲ ਡਵੀਜ਼ਨ ਹਰਿਆਣਾ ਵਲੋਂ ਕਰਵਾਈ ਜਾਵੇਗੀ | ਐਲ.ਆਈ.ਸੀ ਕਰਨਾਲ ਡਵੀਜ਼ਨ ਹਰਿਆਣਾ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਠਾਕੁਰ ਨੇ ਦੱਸਿਆ ਕਿ ਦਿੱਲੀ, ਜੈਪੁਰ, ਜੋਧਪੁਰ, ਬੀਕਾਨੇਰ, ਅਜਮੇਰ, ਜੰਮੂ ਅਤੇ ਕਸ਼ਮੀਰ, ਅੰਮਿ੍ਤਸਰ, ਜਲੰਧਰ, ਸ਼ਿਮਲਾ, ਚੰਡੀਗੜ੍ਹ ਅਤੇ ਹਰਿਆਣਾ ਦੇ ਡਵੀਜ਼ਨਾਂ ਤੋਂ ਉੱਤਰ ਭਾਰਤ ਦੇ ਕੁਲ 35 ਤੋਂ 40 ਪੁਰਸ਼ ਅਤੇ ਮਹਿਲਾ ਅਥਲੀਟ ਦੋ ਰੋਜ਼ਾ ਐਥਲੈਟਿਕ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ | ਸਾਰੇ ਪੁਰਸ਼ ਅਤੇ ਮਹਿਲਾ ਅਥਲੀਟਾਂ ਅਤੇ ਟੂਰਨਾਮੈਂਟ ਅਧਿਕਾਰੀਆਂ ਦੇ ਰਹਿਣ ਅਤੇ ਖਾਣ- ਪੀਣ ਲਈ ਹੋਟਲ ਵੈਸਟਰਨ ਕੋਰਟ 'ਚ ਪ੍ਰਬੰਧ ਕੀਤਾ ਜਾਵੇਗਾ | ਐਲ.ਆਈ.ਸੀ ਦੀ ਦੋ ਰੋਜ਼ਾ ਉੱਤਰ ਖੇਤਰ ਐਥਲੈਟਿਕ ਚੈਂਪੀਅਨਸ਼ਿਪ 'ਚ ਪੁਰਸ਼ ਅਤੇ ਮਹਿਲਾ ਦੋਨੋਂ ਵਰਗਾਂ 'ਚ ਕੁੱਲ 9 ਐਥਲੈਟਿਕ ਮੁਕਾਬਲੇ ਹੋਣਗੇ, ਜਿਸ 'ਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 1500 ਮੀਟਰ ਦੌੜ, 5000 ਮੀਟਰ ਦੌੜ, ਗੋਲਾ ਸੁੱਟਣਾ, ਲੰਮੀ ਛਾਲ, ਡਿਸਕਸ ਥਰੋ, ਅਤੇ ਭਾਲਾ ਸੁੱਟਣਾ ਸ਼ਾਮਿਲ ਹੈ | ਹਰਿਆਣਾ ਸਰਕਾਰ ਅਤੇ ਐਲ.ਆਈ.ਸੀ ਦੇ ਕੋਚ ਐਲ.ਆਈ.ਸੀ ਦੀ ਨੌਰਥ ਜੋਨ ਐਥਲੈਟਿਕ ਚੈਂਪੀਅਨਸ਼ਿਪ ਲਈ ਲਗਾਏ ਜਾਣਗੇ | ਐਲ.ਆਈ.ਸੀ ਕਰਨਾਲ ਡਵੀਜ਼ਨ ਹਰਿਆਣਾ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਅਤੇ ਕਮੇਟੀ ਦੇ ਪ੍ਰਧਾਨ ਅਸ਼ੋਕ ਠਾਕੁਰ ਨੇ ਦੱਸਿਆ ਚੈਂਪੀਅਨਸ਼ਿਪ ਦਾ ਉਦਘਾਟਨ 23 ਜੁਲਾਈ ਨੂੰ ਸਵੇਰੇ 9 ਵਜੇ ਤਾਊ ਦੇਵੀ ਲਾਲ ਸਟੇਡੀਅਮ 'ਚ ਹੋਵੇਗਾ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੁਲਿਸ ਵਲੋਂ 141ਵੇਂ ਦਿਨ 110 ਨਸ਼ਾ ਤਸਕਰ ਗਿ੍ਫ਼ਤਾਰ ਅਗਲੀ ਖ਼ਬਰ 'ਆਪ' ਆਗੂ ਸੰਚਿਤ ਸਿੰਗਲਾ ਨੇ ਬਲਤੇਜ ਪੰਨੂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।