29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੰਡੀਗੜ੍ਹ ਪੁਲਿਸ ਵਲੋਂ 3 ਵਾਹਨ ਚੋਰ ਗਿ੍ਫ਼ਤਾਰ, 2 ਚੋਰੀ ਦੇ ਵਾਹਨ ਬਰਾਮਦ <br/>

ਅਜੀਤ ਡੈਸਕ 19-07-2025
ਚੰਡੀਗੜ੍ਹ, 18 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਵਾਹਨ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਅਮਨ ਵਾਸੀ ਮਲੋਆ, ਅਮਿਤ ਅਤੇ ਸ਼ਿਵਮ ਉਰਫ਼ ਮੋਨੂੰ ਵਾਸੀਆਨ ਬਲਟਾਣਾ (ਪੰਜਾਬ) ਨੂੰ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਹੋਏ ਦੋ ਹੌਂਡਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ, ਜਿਨ੍ਹਾਂ ਸਬੰਧੀ ਥਾਣਾ ਸੈਕਟਰ-3 ਅਤੇ ਥਾਣਾ ਸਾਰੰਗਪੁਰ ਵਿਖੇ ਪਹਿਲਾਂ ਤੋਂ ਈ- ਐੱਫ. ਆਈ. ਆਰ ਦਰਜ ਹਨ | ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਸੈਕਟਰ-26 ਨੇੜੇ ਨਾਕਾਬੰਦੀ ਦੌਰਾਨ ਓਦੋਂ ਕੀਤੀ ਜਦੋਂ ਚੋਰੀ ਦੇ ਵਾਹਨਾਂ 'ਤੇ ਸਵਾਰ ਹੋ ਕੇ ਆ ਰਹੇ ਉਕਤ ਮੁਲਜ਼ਮਾਂ ਨੂੰ ਪਹਿਲਾ ਪੁੱਛਗਿੱਛ ਲਈ ਰੋਕਿਆ ਗਿਆ ਅਤੇ ਕੋਈ ਜਾਂਚ ਉਪਰੰਤ ਵਾਹਨ ਚੋਰੀ ਦੇ ਮਾਲੂਮ ਹੋਣ ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਮੌਕੇ ਤੋਂ ਪੁਲਿਸ ਵਲੋਂ ਜ਼ਬਤ ਕੀਤੀ ਗਈ ਇਕ ਐਕਟਿਵਾ ਪੁਲਿਸ ਹੈੱਡਕੁਆਟਰ ਦੇ ਪਿੱਛੇ ਤੋਂ ਚੋਰੀ ਹੋਈ ਸੀ ਅਤੇ ਇਹ ਇਕ ਮਹਿਲਾ ਕਾਂਸਟੇਬਲ ਦੀ ਐਕਟਿਵਾ ਸੀ | ਸ਼ੁਰੂਆਤੀ ਜਾਂਚ ਦੌਰਾਨ ਅਮਿਤ ਨੂੰ ਛੱਡ ਕੇ ਬਾਕੀ ਦੋ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ | ਮੁਲਜ਼ਮਾਂ ਨੂੰ ਅੱਜ ਅਦਾਲਤ ਵਿਖੇ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਯੂ.ਟੀ. ਪ੍ਰਸ਼ਾਸਨ ਫ਼ਰਨੀਚਰ ਮਾਰਕੀਟ ਖ਼ਾਲੀ ਕਰਵਾਉਣ ਲਈ ਐਤਵਾਰ ਨੂੰ ਕਰੇਗਾ ਕਾਰਵਾਈ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ ਸੰਬੰਧੀ ਪ੍ਰਾਂਤ ਟੋਲੀ ਅਤੇ ਅਹੁਦੇਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।