01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੀ.ਜੀ.ਆਈ ਦੀ 'ਪ੍ਰਾਜੈਕਟ ਸਾਰਥੀ' ਸੰਸਥਾ ਮਰੀਜ਼ਾਂ ਦੀ ਦੇਖਭਾਲ 'ਚ ਵਿਆਪਕ ਭਾਈਚਾਰਕ ਭਾਗੀਦਾਰੀ 'ਚ ਕੀਤਾ ਵਾਧਾ

ਅਜੀਤ ਡੈਸਕ 18-07-2025
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੀ ਪ੍ਰਮੁੱਖ ਵਲੰਟੀਅਰ ਸੰਸਥਾਂ 'ਪ੍ਰੋਜੈਕਟ ਸਾਰਥੀ' ਨੂੰ ਹੁਣ ਐਨ.ਐਸ.ਐਸ ਢਾਂਚੇ ਤੋਂ ਬਾਹਰ ਭੇਜਿਆ ਗਿਆ ਹੈ, ਤਾਂ ਜੋ ਮਰੀਜ਼ਾਂ ਦੀ ਦੇਖਭਾਲ 'ਚ ਵਿਆਪਕ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਕ ਹੋਰ ਮਹੱਤਵਪੂਰਨ ਘਟਨਾਕ੍ਰਮ 'ਚ ਪੀ.ਜੀ.ਆਈ ਨੇ ਮਰੀਜ਼ਾਂ ਦੀ ਫੀਡਬੈਕ ਇਕੱਠੀ ਕਰਨ ਲਈ ਇਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ | ਇਹ ਡੇਟਾ ਪ੍ਰਸ਼ਾਸਨ ਨੂੰ ਸੂਚਿਤ ਫ਼ੈਸਲੇ ਲੈਣ ਅਤੇ ਸੇਵਾਵਾਂ ਦੀ ਗੁਣਵੱਤਾ 'ਚ ਨਿਰੰਤਰ ਸੁਧਾਰ ਕਰਨ 'ਚ ਸਹਾਇਤਾ ਕਰੇਗਾ | ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਪ੍ਰੋਜੈਕਟ ਸਾਰਥੀ ਇਕ ਦਿਲ ਖਿੱਚਵੀਂ ਉਦਾਹਰਨ ਹੈ | ਇਸ 'ਚ ਮਰੀਜ਼-ਕੇਂਦਿ੍ਤ ਦੇਖਭਾਲ ਅਤੇ ਨਿਰੰਤਰ ਸੁਧਾਰ ਪ੍ਰਤੀ ਵਚਨਬੱਧਤਾ ਇਕ ਹੋਰ ਮਹੱਤਵਪੂਰਨ ਕਦਮ ਹੈ | ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਨੇ ਕਿਹਾ ਕਿ ਸਾਰਥੀ ਵਲੰਟੀਅਰਾਂ, ਹਸਪਤਾਲ ਸਟਾਫ਼ ਅਤੇ ਮਰੀਜ਼ਾਂ ਵਿਚਕਾਰ ਰੋਜ਼ਾਨਾ ਗੱਲਬਾਤ ਰਾਹੀਂ ਪ੍ਰਾਪਤ ਨਿਰੰਤਰ ਸਕਾਰਾਤਮਕ ਹੁੰਗਾਰੇ ਦੇ ਮੱਦੇਨਜ਼ਰ ਐਨ.ਐਸ.ਐਸ ਤੋਂ ਅੱਗੇ ਵਧਣ ਦਾ ਫ਼ੈਸਲਾ ਲਿਆ ਗਿਆ | ਉਨ੍ਹਾਂ ਅੱਗੇ ਕਿਹਾ ਕਿ Tਪ੍ਰੋਜੈਕਟ ਸਾਰਥੀ, ਆਪਣੀ ਸ਼ੁਰੂਆਤ ਤੋਂ ਹੀ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੇ ਅਤੇ ਅਕਸਰ ਗੁੰਝਲਦਾਰ ਸਿਸਟਮ ਨੂੰ ਨੈਵੀਗੇਟ ਕਰਨ ਵਿਚ ਸਹਾਇਤਾ ਕਰਨ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਪਡੇਟ ਕੀਤਾ ਫੀਡਬੈਕ ਐਪ ਸੰਚਾਰ ਨੂੰ ਵਧਾਏਗਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਏਗਾ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਦੀ ਸਾਜਿਸ਼ ਦੀ ਜਾਂਚ ਕਰ ਕੇ ਉਸ ਦਾ ਪਰਦਾਫ਼ਾਸ਼ ਕੀਤਾ ਜਾਵੇ: ਚੰ... ਅਗਲੀ ਖ਼ਬਰ 21 ਨੂੰ ਗਮਾਡਾ ਦੇ ਮੁੱਖ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਲਈ ਲੋਕਾਂ 'ਚ ਭਾਰੀ ਉਤਸ਼ਾਹ : ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।