30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਪਿੰਡ ਈਸਾਪੁਰ 'ਚ ਕਿਰਾਏਦਾਰ ਨੇ ਮਕਾਨ ਮਾਲਕ ਦੇ ਘਰ ਦੀ ਪਾਣੀ ਵਾਲੀ ਟੈਂਕੀ 'ਚ ਮਿਲਾਈ ਖੇਤਾਂ 'ਚ ਪਾਉਣ ਵਾਲੀ ਜ਼ਹਿਰੀਲੀ ਦਵਾਈ

ਅਜੀਤ ਡੈਸਕ 15-07-2025
ਡੇਰਾਬੱਸੀ, 14 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਈਸਾਪੁਰ ਤੋਂ ਇਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਕਿਰਾਏਦਾਰ ਨੇ ਮਕਾਨ ਮਾਲਕ ਦੀ ਛੱਤ ਉੱਤੇ ਰੱਖੀ ਪੀਣ ਵਾਲੇ ਪਾਣੀ ਦੀ ਟੈਂਕੀ 'ਚ ਖੇਤਾਂ 'ਚ ਵਰਤੀ ਜਾਂਦੀ ਖ਼ਤਰਨਾਕ ਸਪਰੇਅ ਵਾਲੀ ਦਵਾਈ ਮਿਲਾ ਦਿੱਤੀ | ਖ਼ੁਸ਼ਕਿਸਮਤੀ ਰਹੀ ਕਿ ਮਕਾਨ ਮਾਲਕ ਪਰਿਵਾਰ ਨੇ ਸਮੇਂ 'ਤੇ ਇਹ ਗੱਲ ਭਾਂਪ ਲਈ, ਨਹੀਂ ਤਾਂ ਇਹ ਘਟਨਾ ਪਰਿਵਾਰ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਸੀ | ਪੀੜਤ ਮਕਾਨ ਮਾਲਕ ਹਰਦਿੱਤ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਹਰਵਿੰਦਰ ਕੌਰ ਕੱਪੜੇ ਧੋ ਰਹੀ ਸੀ ਤਾਂ ਅਚਾਨਕ ਪਾਣੀ ਅਚਾਨਕ ਦੁੱਧੀਏ ਰੰਗ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ | ਸ਼ੱਕ ਹੋਣ 'ਤੇ ਪਰਿਵਾਰ ਨੇ ਤੁਰੰਤ ਟਿਊਬਵੈੱਲ ਆਪ੍ਰੇਟਰ ਨੂੰ ਸੂਚਿਤ ਕੀਤਾ ਤੇ ਗੁਆਂਢੀਆਂ ਦੇ ਘਰਾਂ 'ਚ ਵੀ ਆਉਣ ਵਾਲੀ ਪਾਣੀ ਦੀ ਸਪਲਾਈ ਦੀ ਜਾਂਚ ਕੀਤੀ | ਜਾਂਚ ਦੌਰਾਨ ਪਤਾ ਚੱਲਿਆ ਕਿ ਸਿਰਫ਼ ਉਨ੍ਹਾਂ ਦੀ ਟੈਂਕੀ ਦੇ ਪਾਣੀ 'ਚ ਹੀ ਗੜਬੜ ਹੈ ਅਤੇ ਹੋਰ ਕਿਸੇ ਗੁਆਂਢੀ ਦੀ ਟੈਂਕੀ 'ਚ ਐਸੀ ਕੋਈ ਗੱਲ ਨਹੀਂ ਸੀ | ਉਨ੍ਹਾਂ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਕਾਲ ਕੀਤੀ |
ਪਿਛਲੀ ਖ਼ਬਰ ਥਾਣਾ ਮੁਖੀ ਵਲੋਂ ਪ੍ਰਾਪਰਟੀ ਡੀਲਰਾਂ ਤੇ ਜਿਊਲਰਾਂ ਨਾਲ ਮੀਟਿੰਗ ਅਗਲੀ ਖ਼ਬਰ ਪੰਚਕੂਲਾ 'ਚ ਸ਼ੱਕੀ ਹਾਲਤ 'ਚ ਹੋਈ 30 ਸਾਲਾ ਮਹਿਲਾ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।