20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਵਰਪੁਰ ਵਿਖੇ ਜੋੜ ਮੇਲੇ ਨੂੰ ਜਾਣ ਵਾਲੀ ਸੰਗਤ ਲਈ ਤਿੰਨ ਦਿਨਾਂ ਲੰਗਰ ਲਗਾਇਆ

ਅਜੀਤ ਡੈਸਕ 27-12-2025
ਸਮਰਾਲਾ, 26 ਦਸੰਬਰ (ਗੋਪਾਲ ਸੋਫਤ)-ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਨੂੰ ਆਉਣ ਜਾਣ ਵਾਲੀ ਸੰਗਤ ਲਈ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਿਚ ਲੰਗਰ ਲਗਾਏ ਗਏ ਹਨ¢ ਹੋਰਨਾਂ ਪਿੰਡਾਂ ਸਮੇਤ ਪਿੰਡ ਸਰਵਰਪੁਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਚਾਹ, ਬਰੈੱਡ, ਪਕੌੜਿਆਂ, ਪ੍ਰਸ਼ਾਦੇ ਅਤੇ ਖੀਰ ਦਾ ਲੰਗਰ ਲਗਾਇਆ ਗਿਆ¢ ਇਸ ਸਬੰਧੀ ਜਥੇਦਾਰ ਬਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਰਾਲਾ ਤੋਂ ਭੜੀ ਰਾਹੀਂ ਫ਼ਤਿਹਗੜ੍ਹ ਸਾਹਿਬ ਜਾਂਦੀ ਸੜਕ ਉੱਤੇ ਇਹ ਲੰਗਰ ਲਗਾਇਆ ਗਿਆ ਹੈ¢ ਇਸ ਲੰਗਰ ਵਿਚ ਸੇਵਾ ਕਰਨ ਵਾਲੇ ਪ੍ਰਮੁੱਖ ਜਸਵੀਰ ਸਿੰਘ ਸਕੱਤਰ, ਜੱਸੂ ਨਾਗਰਾ, ਅਮਰ ਸਿੰਘ ਹੈੱਡ ਗ੍ਰੰਥੀ, ਜਥੇਦਾਰ ਬਲਵਿੰਦਰ ਸਿੰਘ, ਹਰਦੀਪ ਸਿੰਘ ਪਟਵਾਰੀ, ਗੁਰਮੀਤ ਸਿੰਘ ਚੰਡੀਗੜ੍ਹ ਪੁਲਿਸ, ਗੁਰਚਰਨ ਸਿੰਘ ਅਤੇ ਗੁਰਦੀਪ ਸਿੰਘ ਪਟਵਾਰੀ ਆਦਿ ਵੀ ਪੂਰਾ ਸਮਾਂ ਲੰਗਰ ਦੀ ਸੇਵਾ ਨਿਭਾ ਰਹੇ ਹਨ¢
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਅਗਲੀ ਖ਼ਬਰ ਏ. ਐੱਸ. ਕਾਲਜ ਵਿਚ ਵਿਦਿਆਰਥੀਆਂ ਨੂੰ ਮਿਲੀਆਂ ਨੌਕਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।