16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੀਸੂ ਨੇ ਅੰਗਦ ਸਿੰਘ ਮੈਮੋਰੀਅਲ-11ਵੇਂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੇ 9ਵਾਂ ਅਤੇ 10ਵਾਂ ਲੀਗ ਮੈਚ ਕਰਵਾਏ <br/>

ਅਜੀਤ ਡੈਸਕ 09-12-2025
ਲੁਧਿਆਣਾ, 8 ਦਸੰਬਰ (ਜਤਿੰਦਰ ਭੰਬੀ)-ਅੰਗਦ ਸਿੰਘ ਮੈਮੋਰੀਅਲ-11ਵੇਂ ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੇ ਸੀਸ ਵਲੋਂ 9ਵੇਂ ਅਤੇ 10ਵੇਂ ਲੀਗ ਮੈਚ ਏਵਨ ਸਾਈਕਲਜ਼ ਲਿਮਟਿਡ ਬਨਾਮ ਮੂਨ ਲਾਈਟ ਆਟੋ ਪ੍ਰਾਈਵੇਟ ਲਿਮਟਿਡ ਅਤੇ ਅਰੀਸੁਦਾਨਾ ਇੰਡਸਟਰੀਜ਼ ਲਿਮਟਿਡ ਅਤੇ ਟੀਆਰਬੀ ਗਰੁੱਪ ਦੀਆਂ ਟੀਮਾਂ ਵਿਚਕਾਰ ਜੀ.ਆਰ.ਡੀ. ਕਿ੍ਕਟ ਗਰਾਊਾਡ ਹੰਬੜਾਂ ਵਿਖੇ ਕਰਵਾਏ ਗਏ | 9ਵੇਂ ਲੀਗ ਮੈਚ ਏਵਨ ਸਾਈਕਲਜ਼ ਲਿਮਟਿਡ ਅਤੇ ਮੂਨ ਲਾਈਟ ਆਟੋ ਪ੍ਰਾਈਵੇਟ ਲਿਮਟਿਡ ਦੀ ਟੀਮ ਵਿਚਕਾਰ ਹੋਇਆ ਅਤੇ ਇਹ ਮੈਚ ਏਵਨ ਸਾਈਕਲਜ਼ ਲਿਮਟਿਡ ਨੇ ਜਿੱਤਿਆ |10ਵੇਂ ਲੀਗ ਮੈਚ ਦਾ ਟਾਸ ਟੀਆਰਬੀ ਗਰੁੱਪ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਉਨ੍ਹਾਂ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ ਅਤੇ ਅਰਿਸੁਦਾਨਾ ਇੰਡਸਟਰੀਜ਼ ਲਿਮਟਿਡ ਦੀ ਟੀਮ ਨੇ 16.3 ਓਵਰਾਂ ਵਿਚ 10 ਵਿਕਟਾਂ ਗੁਆ ਕੇ 89 ਦੌੜਾਂ ਬਣਾਈਆਂ | ਇਹ ਮੈਚ ਟੀਆਰਬੀ ਗਰੁੱਪ ਨੇ 108 ਦੌੜਾਂ ਨਾਲ ਜਿੱਤਿਆ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਟੀਮਾਂ ਅਤੇ ਹੋਰ ਕਿ੍ਕਟ ਪ੍ਰੇਮੀਆਂ ਦਾ ਸਵਾਗਤ ਕੀਤਾ | ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਨੂੰ 11ਵੇਂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ 'ਤੇ ਮਾਣ ਹੈ | ਸੀਸੂ ਦੇ ਉਪ ਪ੍ਰਧਾਨ ਤੇਜਵਿੰਦਰ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਕਈ ਪ੍ਰਮੁੱਖ ਕੰਪਨੀਆਂ ਦੁਆਰਾ ਸਪਾਂਸਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਉਮੀਦਵਾਰ ਮਨਦੀਪ ਸਿੰਘ ਉੱਭੀ ਦੇ ਹੱਕ 'ਚ ਪ੍ਰ... ਅਗਲੀ ਖ਼ਬਰ ਦਿਆਲ ਪਬਲਿਕ ਸੀਨੀਅਰ ਸਕੂਲ ਵਿਖੇ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।