ਲਾਡੋਵਾਲ, 8 ਦਸੰਬਰ (ਬਲਬੀਰ ਸਿੰਘ ਰਾਣਾ)-ਜੀ.ਏ.ਡੀ. ਅਕੈਡਮੀ ਲਾਦੀਆਂ ਖ਼ੁਰਦ ਨੇ ਐਲਪਾਈਨਵੁੱਡ ਵਿਚ ਹੋਏ ਲੁਧਿਆਣਾ ਸਹੋਦਿਯਾ ਸਕੂਲ ਕੰਪਲੈਕਸ ਵਿਖੇ ਹੈਂਡਬਾਲ ਟੂਰਨਾਮੈਂਟ ਵਿਚ ਸਕੂਲ ਦੀਆਂ ਟੀਮਾਂ ਨੇ ਹਿੰਮਤ, ਅਨੁਸ਼ਾਸਨ ਤੇ ਟੀਮ ਵਰਕ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ ਬੱਚਿਆਂ ਨੇ ਅੰਡਰ14 ਅਤੇ ਅੰਡਰ17 ਦੋਵੇਂ ਸ਼੍ਰੇਣੀਆਂ ਵਿਚ ਉਤਕ੍ਰਿਸ਼ਟ ਸਥਾਨ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਉਚਾ ਕੀਤਾ ¢ ਇਸ ਮÏਕੇ ਅਕੈਡਮੀ ਦੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਖਿਡਾਰਨਾਂ ਦੇ ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਰੀਮਾ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਜਿੱਤ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ ¢ ਜਦ ਕਿ ਕੋਚ ਸਾਹਿਲ ਸ਼ਰਮਾ ਵਲੋਂ ਕਰਵਾਈ ਮਿਹਨਤ ਨੇ ਆਪਣਾ ਨਵੇਕਲਾ ਰੰਗ ਵਿਖਾਇਆ | ਇਸ ਮÏਕੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |