07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਛੋਟੇ ਅਤੇ ਦਰਮਿਆਨੇ ਉਦਮਾਂ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ 'ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 08-12-2025
ਇਆਲੀ/ਥਰੀਕੇ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ ਦੇ ਉੱਤਰੀ ਭਾਰਤ ਖੇਤਰੀ ਪ੍ਰੀਸ਼ਦ ਐਨ.ਆਈ.ਆਰ.ਸੀ ਦੀ ਲੁਧਿਆਣਾ ਸ਼ਾਖਾ ਦੇ ਸਹਿਯੋਗ ਨਾਲ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਐਸ.ਐਮ.ਈ-ਆਈ.ਪੀ.ਓ) 'ਤੇ ਇਕ ਬਹੁਤ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਲੁਧਿਆਣਾ ਅਤੇ ਆਸ-ਪਾਸ ਦੇ ਖੇਤਰਾਂ ਤੋਂ 300 ਦੇ ਕਰੀਬ ਚਾਰਟਰਡ ਅਕਾਊਾਟੈਂਟਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਦੀ ਸ਼ੁਰੂਆਤ ਸੀ.ਏ. ਰਾਕੇਸ਼ ਗਰੋਵਰ, ਸਕੱਤਰ ਦੇ ਉਦਘਾਟਨੀ ਭਾਸ਼ਣ ਤੋਂ ਬਾਅਦ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ ਅਤੇ ਸੀ.ਏ. ਮੋਹਿਤ ਵਾਸਨ, ਚੇਅਰਮੈਨ, ਲੁਧਿਆਣਾ ਬਰਾਂਚ ਦੁਆਰਾ ਇਸ ਸੈਮੀਨਾਰ ਵਿਚ ਭਾਗ ਲੈਣ ਵਾਲੇ ਚਾਰਟਰਡ ਅਕਾਊਾਟੈਂਟਾਂ ਨੂੰ 'ਜੀ ਆਇਆਂ' ਕਿਹਾ ਅਤੇ ਉਨ੍ਹਾਂ ਨਾਲ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਉਣ ਵਾਲੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਵੀ ਸਾਂਝਾ ਕੀਤਾ | ਇਸ ਉਪਰੰਤ ਸੀ.ਏ. ਨਿਧੀ ਮਹੇਸ਼ਵਰੀ ਨੇ (ਐਸ.ਐਮ.ਈ.-ਆਈ.ਪੀ.ਓ.) ਪ੍ਰਕਿਰਿਆ ਨੂੰ ਐਕਸਚੇਂਜ ਦਿ੍ਸ਼ਟੀਕੋਣ ਤੋਂ ਨੈਵੀਗੇਟ ਕਰਨ 'ਤੇ ਜਾਣਕਾਰੀ ਸਾਂਝੀ ਕੀਤੀ | ਰਿਧਮ ਕਪੂਰ ਨੇ ਵਪਾਰੀ ਬੈਂਕਰਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ (ਐਸ.ਐਮ.ਈ.-ਆਈ.ਪੀ.ਓ.) ਈਕੋਸਿਸਟਮ ਵਿਚ ਮੁੱਖ ਚੁਣੌਤੀਆਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀਆਂ 'ਤੇ ਚਰਚਾ ਕੀਤੀ | ਤੁਸ਼ਾਰ ਗੁਪਤਾ ਨੇ ਆਪਣੇ ਭਾਸ਼ਣ ਦੌਰਾਨ (ਐਸ.ਐਮ.ਈ.-ਆਈ.ਪੀ.ਓ.) ਚਾਰਟਰਡ ਅਕਾਊਾਟੈਂਟਸ ਵੈਂਟੇਜ ਪੁਆਇੰਟ ਤੋਂ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ | ਇਸ ਮੌਕੇ ਸੀ.ਏ. ਵਿਕਾਸ ਗੋਇਲ (ਵਾਈਸ-ਚੇਅਰਮੈਨ), ਸੀ.ਏ. ਕੇਸ਼ਵ ਗੁਪਤਾ (ਖ਼ਜ਼ਾਨਚੀ), ਸੀ.ਏ. ਅਵਨੀਤ ਸਿੰਘ (ਚੇਅਰਮੈਨ, ਸੀਏ ਸਟੂਡੈਂਟਸ ਐਸੋਸੀਏਸ਼ਨ), ਅਤੇ ਮੈਨੇਜਿੰਗ ਕਮੇਟੀ ਮੈਂਬਰ ਸੀ.ਏ ਸੁਮਿਤ ਭਾਰਤੀ ਗੁਪਤਾ, ਸੀ.ਏ. ਲਵਿਸ਼ ਗੁਪਤਾ, ਸੀ.ਏ ਸ਼ਿਲਪੀ ਸ਼ਰਮਾ, ਅਤੇ ਸੀ.ਏ ਅਮਨ ਗਰਗ ਵੀ ਹਾਜ਼ਰ ਰਹੇ ਅਤੇ ਸਮਾਪਤੀ ਤੇ ਵਾਈਸ-ਚੇਅਰਮੈਨ ਸੀ.ਏ ਵਿਕਾਸ ਗੋਇਲ ਵਲੋਂ ਸੈਮੀਨਾਰ ਨੂੰ ਸਫਲ ਬਣਾਉਣ ਲਈ ਬੁਲਾਰਿਆਂ, ਪਤਵੰਤਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੀ.ਏ.ਯੂ. ਦੇ ਡਾ. ਪ੍ਰਵੀਨ ਛੁਨੇਜਾ ਆਈ.ਸੀ.ਏ.ਆਰ. ਨੌਰਮਨ ਬੋਰਲਾਗ ਚੇਅਰ ਦੇ ਮੁਖੀ ਬਣੇ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।