07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਈ.ਸੀ.ਏ.ਆਈ. ਲੁਧਿਆਣਾ ਦੇ ਸੀ.ਏ. ਵਿਦਿਆਰਥੀਆਂ ਨੇ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਦਾ ਕੀਤਾ ਦੌਰਾ

ਅਜੀਤ ਡੈਸਕ 08-12-2025
ਇਆਲੀ/ਥਰੀਕੇ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਨਿਕਾਸਾ (ਐਨ.ਆਈ.ਆਰ.ਸੀ.) ਅਤੇ ਆਈ.ਸੀ.ਏ.ਆਈ. ਲੁਧਿਆਣਾ ਸ਼ਾਖਾ ਵਲੋਂ ਸੀ.ਏ. ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਨਵੀਂ ਦਿੱਲੀ ਸਥਿਤ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਦਾ ਦੌਰਾ ਲੁਧਿਆਣਾ ਸ਼ਾਖਾ ਦੇ ਚੇਅਰਮੈਨ ਸੀ.ਏ. ਮੋਹਿਤ ਵਾਸਨ ਅਤੇ ਸੀ.ਏ. ਅਵਨੀਤ ਸਿੰਘ ਚੇਅਰਪਰਸਨ ਨਿਕਾਸਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਦੋਵੇਂ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਇਹ ਤਜਰਬਾ ਉਨ੍ਹਾਂ ਲਈ ਬਹੁਤ ਹੀ ਯਾਦਗਾਰ, ਪ੍ਰੇਰਣਾਦਾਇਕ ਅਤੇ ਸਿੱਖਣਯੋਗ ਰਿਹਾ | ਇਸ ਵਿਸ਼ੇਸ਼ ਦੌਰੇ ਨੂੰ ਸਫਲ ਬਣਾਉਣ ਵਿਚ ਨਿਕਾਸਾ ਲੁਧਿਆਣਾ ਟੀਮ ਵਾਈਸ ਚੇਅਰਮੈਨ ਨਿਤੀਸ਼ ਕਪੂਰ, ਸੈਕਟਰੀ ਭੁਵਨ ਸਿੰਗਲਾ, ਟ੍ਰੈਜ਼ਰਰ ਵਰੁਣ ਗਰਗ, ਸਪੋਰਟਸ ਸੈਕਟਰੀ ਹਨੀ ਕੁਮਾਰ, ਕਲਚਰਲ ਸੈਕਟਰੀ ਮਹਿਕ ਜੈਨ ਅਤੇ ਸਟੂਡੈਂਟ ਗ੍ਰੀਵੈਂਸ ਹੈੱਡ ਖ਼ੁਸ਼ੀ ਬੰਸਲ ਦਾ ਵਿਸ਼ੇਸ਼ ਸਹਿਯੋਗ ਰਿਹਾ |
ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਸ਼ਹਿਰ ਦਾ ਮਸ਼ਹੂਰ ਕਾਰੋਬਾਰੀ ਗਿ੍ਫ਼ਤਾਰ <br/> ਅਗਲੀ ਖ਼ਬਰ ਜ਼ੋਨ ਹੰਬੜਾਂ ਤੋਂ ਕਾਂਗਰਸ ਦੇ ਉਮੀਦਵਾਰ ਨੇ ਚੋਣ ਪ੍ਰਚਾਰ 'ਚ ਲਿਆਂਦੀ ਤੇਜ਼ੀ-ਪ੍ਰਧਾਨ ਦਿਓਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।