06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੀ.ਏ.ਯੂ. ਦੇ ਵਿਗਿਆਨੀਆਂ ਨੇ ਰਾਸ਼ਟਰੀ ਸੈਮੀਨਾਰਾਂ ਵਿਚ ਇਨਾਮ ਜਿੱਤੇ

ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਦੋ ਵਿਗਿਆਨੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਹੋਏ ਰਾਸ਼ਟਰੀ ਸੈਮੀਨਾਰਾਂ ਵਿਚ ਪੇਪਰ ਪੇਸ਼ਕਾਰੀ ਲਈ ਇਨਾਮਾਂ ਨਾਲ ਨਿਵਾਜਿਆ ਗਿਆ ਹੈ | ਬਾਗ਼ਬਾਨੀ ਕਾਲਜ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਡਾ. ਰਾਕੇਸ਼ ਕੁਮਾਰ ਗਰਗ ਨੂੰ ਚÏਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਵਿਖੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿਚ ਮੌਖਿਕ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਰਾਸ਼ਟਰੀ ਸੈਮੀਨਾਰ ਖੇਤੀ ਵਿਚ ਸਥਿਰ ਵਿਕਾਸ ਦੇ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਸਥਿਰਤਾ ਅਤੇ ਖੋਜ ਵਿਸ਼ੇ ਤੇ ਆਯੋਜਿਤ ਕੀਤਾ ਗਿਆ ਸੀ | ਡਾ. ਗਰਗ ਨੇ ਇਸ ਦÏਰਾਨ ਸਥਿਰ ਖੇਤੀ ਲਈ ਖੋਜ ਵਰਗ ਵਿਚ ਖੇਤੀ ਜੰਗਲਾਤ ਦੀਆਂ ਸੰਭਾਵਨਾਵਾਂ ਅਤੇ ਪੰਜਾਬ ਵਿਸ਼ੇ ਤੇ ਜ਼ੁਬਾਨੀ ਪੇਪਰ ਪੇਸ਼ ਕੀਤਾ | ਇਸੇ ਸੈਮੀਨਾਰ ਵਿਚ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਕÏਸ਼ਿਕ ਮੰਡਲ ਨੂੰ ਵੀ ਪੋਸਟਰ ਪੇਸ਼ ਕਰਨ ਲਈ ਪਹਿਲਾ ਇਨਾਮ ਹਾਸਲ ਹੋਇਆ | ਇਸ ਪੋਸਟਰ ਨੂੰ ਬਣਾਉਣ ਵਿਚ ਡਾ. ਪਵਨ ਕੁਮਾਰ ਅਤੇ ਸਮਿ੍ਤੀ ਸ਼ਰਮਾ ਨੇ ਉਨ੍ਹਾਂ ਦਾ ਸਹਿਯੋਗ ਕੀਤਾ ਸੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗ਼ਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਇਹਨਾਂ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ 475 ਏਕੜ ਸਕੀਮ 'ਚ ਟਰੱਸਟ ਦੀ ਬੇਪਰਵਾਹੀ ਬੇਨਕਾਬ ਅਗਲੀ ਖ਼ਬਰ ਚਿੱਟੇ ਮੋਤੀਏ ਦੀ ਮੁਫ਼ਤ ਜਾਂਚ ਤੇ ਆਪੇ੍ਰਸ਼ਨਾਂ ਸੰਬੰਧੀ ਕੈਂਪ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।