06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਡੇਹਲੋਂ ਦੇ ਜਰਖੜ ਜ਼ੋਨ ਤੋਂ ਸਾਬੀ ਜਰਖੜ ਬਿਨਾਂ ਮੁਕਾਬਲਾ ਸੰਮਤੀ ਮੈਂਬਰ ਬਣੇ

ਬਲਾਕ ਡੇਹਲੋਂ ਦੇ ਜ਼ੋਨ ਜਰਖੜ ਤੋਂ ਨਿਰਵਿਰੋਧ ਚੁਣੇ ਸੰਮਤੀ ਮੈਂਬਰ ਸਾਹਿਬਜੀਤ ਸਿੰਘ ਸਾਬੀ ਜਰਖੜ ਦੇ ਸਨਮਾਨ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਤੇ ਹੋਰ¢ ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ <br/> 08-12-2025
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਮਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਡੇਹਲੋਂ ਅਧੀਨ ਪੈਂਦੇ ਜ਼ੋਨ ਜਰਖੜ ਤੋਂ ਆਪ ਉਮੀਦਵਾਰ ਸਾਹਿਬਜੀਤ ਸਿੰਘ ਸਾਬੀ ਜਰਖੜ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਸੰਮਤੀ ਮੈਂਬਰ ਚੁਣੇ ਗਏ ਹਨ¢ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਾਰਨ ਸਾਬੀ ਜਰਖੜ ਨਿਰਵਿਰੋਧ ਸੰਮਤੀ ਮੈਂਬਰ ਚੁਣਿਆ ਗਿਆ ਹੈ ¢ ਬਲਾਕ ਡੇਹਲੋਂ ਅੰਦਰ ਆਪ ਵਲੋਂ ਨਿਰਵਿਰੋਧ ਚੋਣ ਜਿੱਤੇ ਸਾਹਿਬਜੀਤ ਸਿੰਘ ਸਾਬੀ ਜਰਖੜ ਦਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ¢ ਇਸ ਸਮੇਂ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਬੌਖਲਾਹਟ ਵਿਚ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ | ਜਦਕਿ ਹਲਕਾ ਗਿੱਲ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਾਂ ਦਰਜ਼ ਕਰਨਗੇ¢ ਵਿਧਾਇਕ ਸੰਗੋਵਾਲ ਨੇ ਪੰਜਾਬ ਸਰਕਾਰ ਦੀਆਂ ਲੋਕ ਹਿਤਾਂ ਵਾਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ, ਆਧੁਨਿਕ ਸਿੱਖਿਆਂ ਨੀਤੀ, 10 ਲੱਖ ਦੀ ਬੀਮਾ ਯੋਜਨਾ ਸਮੇਤ ਵੱਡੀ ਗਿਣਤੀ ਵਿਚ ਲੋਕ ਭਲਾਈ ਸਕੀਮਾਂ ਲਿਆਂਦੀਆਂ ਹਨ | ਵਿਧਾਇਕ ਸੰਗੋਵਾਲ ਨੇ ਨਿਰਵਿਰੋਧ ਚੁਣੇ ਸੰਮਤੀ ਮੈਂਬਰ ਸਾਬੀ ਜਰਖੜ ਨੂੰ ਵਧਾਈ ਦਿੰਦਿਆਂ ਹਲਕਾ ਗਿੱਲ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨਿਰਵਿਘਨ ਤੇ ਬਿਨਾਂ ਭੇਦ-ਭਾਵ ਜਾਰੀ ਰੱਖਣ ਲਈ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ¢ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਦਫ਼ਤਰ ਇੰਚਾਰਜ ਰਵੀ ਝੰਮਟ, ਅਮਰਿੰਦਰ ਸਿੰਘ ਬੁਲਾਰਾ ਸਮੇਤ ਹੋਰ ਹਾਜ਼ਰ ਸਨ¢
ਪਿਛਲੀ ਖ਼ਬਰ ਸੰਮਤੀ ਉਮੀਦਵਾਰ ਇੰਦਰਜੀਤ ਗਿੱਲ ਨੇ ਜਨਤਾ ਕਾਲੋਨੀ ਵਿਖੇ ਕੀਤੀ ਮੀਟਿੰਗ ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਅਸਲ੍ਹੇ ਜਮਾਂ ਕਰਵਾਉਣ ਜ਼ਰੂਰੀ-ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।