06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਸੰਮਤੀ ਜ਼ੋਨ ਭਾਮੀਆਂ ਖ਼ੁਰਦ 'ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕੀਪੀ ਨੂੰ ਮਿਲੀ ਮਜ਼ਬੂਤੀ

ਅਜੀਤ ਡੈਸਕ 08-12-2025
• ਯੂਥ ਆਗੂ ਏਕਮ ਸਿੰਘ ਨੇ ਕੀਪੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਭਾਮੀਆਂ ਕਲਾਂ, 7 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਭਾਮੀਆਂ ਖ਼ੁਰਦ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕੀਪੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਯੂਥ ਆਗੂ ਏਕਮ ਸਿੰਘ ਨੇ ਕੀਪੀ ਦਾ ਪੂਰੀ ਦਿ੍ੜ੍ਹਤਾ ਨਾਲ ਸਮਰਥਨ ਕਰਨ ਦਾ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੂੰ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਉਮੀਦਵਾਰ ਕੀਪੀ ਦੀ ਜਿੱਤ ਲਈ ਪੂਰੀ ਮਿਹਨਤ ਕਰਨਗੇ | ਇਸ ਮÏਕੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਾਲ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹਨ ¢ ਹਲਕਾ ਇੰਚਾਰਜ ਵਿਕਰਮ ਬਾਜਵਾ ਨੇ ਯੂਥ ਆਗੂ ਏਕਮ ਸਿੰਘ ਦੇ ਕਾਂਗਰਸ ਪਾਰਟੀ ਨਾਲ ਜੁੜਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਏਕਮ ਸਿੰਘ ਵਰਗੇ ਨÏਜਵਾਨਾਂ ਦਾ ਰਾਜਨੀਤੀ 'ਚ ਅੱਗੇ ਆਉਣਾ ਜ਼ਰੂਰੀ ਹੈ, ਤਾਂ ਕਿ ਸਮਾਜ, ਸੂਬੇ ਅਤੇ ਦੇਸ਼ ਦੀ ਬਦਤਰ ਹੋਈ ਹਾਲਤ ਨੂੰ ਸੁਧਾਰਿਆਂ ਜਾ ਸਕੇ¢ ਇਸ ਮÏਕੇ ਹਰਮੇਲ ਸਿੰਘ ਬਿਲਾਸਪੁਰ, ਬਲਵੀਰ ਸਿੰਘ ਬੁੱਢੇਵਾਲ, ਬੂਟਾ ਸਿੰਘ ਬਿਲਗਾ, ਬਲਜੀਤ ਸਿੰਘ ਗਿੱਲ ਭਾਮੀਆਂ ਖ਼ੁਰਦ, ਕੁਲਦੀਪ ਸਿੰਘ ਕੀਪੀ, ਗੁਰਪ੍ਰੀਤ ਸਿੰਘ ਗੋਪੀ ਅਤੇ ਹੋਰ ਸਾਥੀ ਮÏਜੂਦ ਸਨ¢
ਪਿਛਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਸੀਮਾ ਰਾਣੀ ਦੇ ਹੱਕ 'ਚ ਪਤੀ ਨੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਆਈ.ਸੀ.ਏ.ਆਈ. ਲੁਧਿਆਣਾ ਦੇ ਸੀ.ਏ. ਵਿਦਿਆਰਥੀਆਂ ਨੇ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।