05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਚੋਰੀ

ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡੀ ਗਲੀ ਸਥਿਤ ਇਕ ਕਾਸਮੈਟਿਕ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੱਖਾ ਰੁਪਏ ਦੀ ਨਗਦੀ ਚੋਰੀ ਕਰਕ ੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਵਕਤ ਲੱਗਿਆ, ਜਦੋਂ ਟਰਾਂਸਪੋਰਟ ਦਾ ਟਰੱਕ ਡਰਾਈਵਰ ਦੁਕਾਨ 'ਤੇ ਸਾਮਾਨ ਛੱਡਣ ਆਇਆ ਤਾਂ ਉਸ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਿਸ 'ਤੇ ਉਸਨੇ ਇਸਦੀ ਸੂਚਨਾ ਮਾਲਕਾਂ ਨੂੰ ਦਿੱਤੀ | ਸੂਚਨਾ ਮਿਲਦੇ ਮਾਲਕ ਵਿਜੇ ਕੁਮਾਰ ਮÏਕੇ 'ਤੇ ਪਹੁੰਚੇ | ਦੁਕਾਨ ਅੰਦਰ 7 ਲੱਖ ਦੇ ਕਰੀਬ ਦੀ ਨਗਦੀ ਪਈ ਸੀ, ਜੋ ਕਿ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ¢ ਮਾਲਕਾਂ ਨੂੰ ਦੇਰ ਰਾਤ ਕਿਸੇ ਵਿਅਕਤੀ ਵਲੋਂ ਇਹ ਨਗਦੀ ਦਿੱਤੀ ਗਈ ਸੀ | ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ, ਪਰ ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ ਹੈ¢
ਪਿਛਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੰਜ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਲੋਕਾਂ ਦੀ ਲੁੱਟ ਖਸੁੱਟ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।