05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡੀ.ਸੀ. ਦਫ਼ਤਰ ਹੀ ਬਣਿਆ ਕੂੜਾ ਸਾੜਨ ਦਾ ਅੱਡਾ

ਅਜੀਤ ਡੈਸਕ 08-12-2025

•ਸੋਲਿਡ ਵੈਸਟ ਮੈਨੇਜਮੈਂਟ ਨਿਯਮ 2016 ਦੀਆਂ ਧੱਜੀਆਂ ਉੱਡਦੀਆਂ ਰਹੀਆਂ
ਲੁਧਿਆਣਾ, 7 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪ੍ਰਸ਼ਾਸਨਿਕ ਕੇਂਦਰ ਡੀ.ਸੀ. ਦਫ਼ਤਰ ਵਿਖੇ ਹੀ ਸੋਲਿਡ ਵੈਸਟ ਮੈਨੇਜਮੈਂਟ ਨਿਯਮ 2016 ਦੀ ਖੁੱਲ੍ਹੀ ਉਲੰਘਣਾ ਸਾਹਮਣੇ ਆ ਰਹੀ ਹੈ | ਦਫ਼ਤਰ ਦੇ ਪਾਰਕਿੰਗ ਇਲਾਕੇ ਵਿਚ ਕੂੜੇ ਨੰੂ ਨਿਯਮਾਂ ਦੇ ਉਲਟ ਸ਼ਰੇਆਮ ਸਾੜਿਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਪ੍ਰਦੂਸ਼ਣ ਵਧ ਰਿਹਾ ਹੈ | ਸਗੋਂ ਕਾਨੰੂਨੀ ਨਿਯਮਾਂ ਦਾ ਮਜ਼ਾਕ ਬਣ ਰਿਹਾ ਹੈ | ਸੰਸਥਾ ਕੌਂਸਲ ਆਫ ਇੰਜੀਨਿਅਰਸ ਵਲੋਂ ਇਸ ਗੰਭੀਰ ਮਾਮਲੇ ਨੰੂ ਲੈਕੇ ਪਹਿਲਾਂ ਹੀ ਐਨ.ਜੀ.ਟੀ. ਵਿਚ ਕੇਸ ਦਰਜ ਕੀਤਾ ਜਾ ਚੁਕਾ ਹੈ, ਪਰ ਇਸਦੇ ਬਾਵਜੂਦ ਉਲੰਘਣਾ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ | ਸਭ ਤੋਂ ਵੱਡਾ ਸਵਾਲ ਇਹ ਉਠਦਾ ਹੈ ਕਿ ਜਿੱਥੇ ਤੋ ਪੂਰੇ ਸ਼ਹਿਰ ਨੰੂ ਨਿਯਮਾਂ ਦੀ ਪਾਲਣਾ ਦਾ ਸੰਦੇਸ਼ ਮਿਲਣਾ ਚਾਹੀਦਾ ਹੈ | ਉਹੀ ਦਫ਼ਤਰ ਨਿਯਮਾਂ ਦੇ ਉਲਟ ਗਤੀਵਿਧੀਆਂ ਦਾ ਕੇਂਦਰ ਕਿਉਂ ਬਣਿਆ ਹੋਇਆ ਹੈ | ਜਦੋਂ ਸ਼ਹਿਰ ਦੇ ਮੁੱਖ ਪ੍ਰਸ਼ਾਸਨਿਕ ਦਫ਼ਤਰ ਵਿਚ ਹੀ ਕੂੜਾ ਸਾੜਨ ਜਿਹੀ ਗੈਰ ਕਾਨੂੰਨੀ ਕਾਰਵਾਈ ਨਹੀਂ ਰੋਕੀ ਜਾ ਰਹੀ ਹੈ ਤਾਂ ਬਾਕੀ ਸ਼ਹਿਰ ਦੇ ਹਾਲਾਤਾਂ ਦਾ ਅੰਦਾਜ਼ਾ ਆਪ ਹੀ ਲਗਾਇਆ ਜਾ ਸਕਦਾ ਹੈ | ਨਿਵਾਸੀਆਂ ਤੇ ਵਾਤਾਵਰਣ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਜਲਦ ਕਾਰਵਾਈ ਕਰਕੇ ਡੀ.ਸੀ. ਦਫ਼ਤਰ ਨੰੂ ਹੀ ਉਦਾਹਰਨ ਬਣਾਇਆ ਜਾਵੇ, ਨਹੀਂ ਤਾਂ ਸ਼ਹਿਰ ਵਿਚ ਪ੍ਰਦੂਸ਼ਣ ਅਤੇ ਬੇਪਰਵਾਹੀ ਹੋਰ ਵਧੇਗੀ | ਜ਼ਿਕਰਯੋਗ ਹੈ ਕਿ ਕੂੜਾ ਸਾੜਨ ਨਾਲ ਹਵਾ ਵਿਚ ਬਹੁਤ ਖ਼ਤਰਨਾਕ ਪੀ.ਐਮ. 10 ਤੇ ਪੀ.ਐਮ. 2.5 ਤਰਦੇ ਹਨ | ਜਿਹੜੇ ਐਨ.ਜੀ.ਟੀ. ਤੇ ਸੀ.ਪੀ.ਸੀ.ਬੀ. ਦੇ ਮਿਆਰਾਂ ਤੋਂ ਕਈ ਗੁਣਾਂ ਵੱਧ ਨੁਕਸਾਨਦਾਇਕ ਹਨ, ਪਰ ਡੀ.ਸੀ. ਦਫ਼ਤਰ ਵਿਚ ਇਹ ਗਤੀਵਿਧੀਆਂ ਜਾਰੀ ਹਨ |

ਪਿਛਲੀ ਖ਼ਬਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਦੇ ਮਾਮਲੇ ਵਿਚ ਕਾਲੋਨਾਈਜ਼ਰ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਰੋਡ 'ਤੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ, ਜ਼ਖ਼ਮੀ ਹਸਪਤਾਲ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।