16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਫ਼ਿਰੋਜ਼ਪੁਰ ਵਿਖੇ ਦੁਕਾਨਦਾਰ ਦੀ ਹੱਤਿਆ ਨੂੰ ਲੈਕੇ ਹਿੰਦੂ ਜਥੇਬੰਦੀਆਂ ਸਖ਼ਤ

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)-ਫ਼ਿਰੋਜਪੁਰ ਵਿਖੇ ਬੀਤੀ ਦਿਨੀਂ ਆਰ.ਐਸ.ਐਸ. ਦੇ ਕਾਰਜਕਰਤਾ ਦੇ ਬੇਟੇ ਦੁਕਾਨਦਾਰ ਨਵੀਨ ਅਰੋੜਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੇ ਮਾਮਲੇ ਨੰੂ ਲੈਕੇ ਵੱਖ ਵੱਖ ਧਾਰਮਿਕ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਮਹਵੀਰ ਨਹਾੜਿਆ, ਆਸ਼ੀਸ਼ ਬੋਨੀ, ਸੁਭਾਸ਼ ਗੁਪਤਾ, ਪ੍ਰਵੀ ਚੌਧਰੀ ਦੀ ਅਗਵਾਈ ਹੇਠ ਡੀ.ਸੀ ਨੰੂ ਇਕ ਮੰਗ ਸੌਂਪ ਕੇ ਦੋਸ਼ੀਆਂ ਨੰੂ ਜਲਦੀ ਤੋਂ ਜਲਦੀ ਗਿ੍ਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਘਟਨਾ ਸੂਬੇ ਵਿਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦੀ ਸਚਾਈ ਨੰੂ ਇਕ ਵਾਰ ਫਿਰ ਬੇਨਕਾਬ ਕਰਦੀ ਹੈ | ਉਨ੍ਹਾਂ ਕਿਹਾ ਸੂਬੇ ਵਿਚ ਦਿਨ ਦਿਹਾੜੇ ਬੇਖ਼ੌਫ ਅਪਰਾਧੀ ਹੱਤਿਆਵਾਂ ਕਰ ਰਹੇ ਹਨ ਤੇ ਕਾਨੰੂਨ ਵਿਵਸਥਾ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ | ਆਗੂਆਂ ਵਲੋਂ ਦੋਸ਼ੀਆਂ ਨੰੂ ਤੁਰੰਤ ਗਿ੍ਫ਼ਤਾਰ ਕਰਕੇ ਕਾਨੰੂਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਸੁਨੀਲ ਗੋਇਲ, ਰਾਕੇਸ਼, ਜੀਵਨ ਗੁਪਤਾ, ਪਾਲੀ ਸਹਿਜਪਾਲ, ਪ੍ਰਦੀਪ ਕੁਮਾਰ, ਪ੍ਰਸ਼ਾਂਤ ਜੋਸ਼ੀ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਨੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਇਫ਼ਕੋ ਵਲੋਂ ਕੈਬਨਿਟ ਮੰਤਰੀ ਖੁੱਡੀਆਂ ਨੂੰ ਹੜ੍ਹ ਰਾਹਤ ਫੰਡ ਲਈ 25 ਲੱਖ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।