28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਲੋਂ ਖ਼ੁਸ਼ੀ ਨਾਲ ਮਨਾਇਆ ਬਾਲ ਦਿਵਸ <br/>

ਅਜੀਤ ਡੈਸਕ 19-11-2025
ਫੁੱਲਾਂਵਾਲ, 18 ਨਵੰਬਰ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ, ਲੁਧਿਆਣਾ ਵਲੋਂ ਬਾਲ ਦਿਵਸ ਨੂੰ ਵਿਦਿਆਰਥੀਆਂ ਲਈ ਯਾਦਗਾਰ ਅਤੇ ਖ਼ੁਸ਼ੀਆਂ ਭਰਿਆ ਬਣਾਉਣ ਦੇ ਉਦੇਸ਼ ਨਾਲ ਇਸ ਦਿਵਸ ਦੀ ਸ਼ੁਰੂਆਤ ਬੜੇ ਉਤਸ਼ਾਹ ਨਾਲ ਹੋਈ | ਇਸ ਮÏਕੇ ਨੂੰ ਸਮਰਪਿਤ ਕਰਦੇ ਹੋਏ, ਪ੍ਰੀ-ਕੇ.ਜੀ. ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 'ਨੋ ਬੈਗ ਡੇ' ਮਨਾਇਆ ਗਿਆ | ਐਲ.ਕੇ.ਜੀ. ਦੇ ਵਿਦਿਆਰਥੀਆਂ ਲਈ ਅਧਿਆਪਕਾਂ ਨੇ ਟਿਕਟ ਅਤੇ ਪÏਪਕੌਰਨ ਕਾਊਾਟਰ ਸਮੇਤ ਇਕ ਨਕਲੀ ਫ਼ਿਲਮ ਥੀਏਟਰ ਤਿਆਰ ਕੀਤਾ ¢ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ 'ਨੋ-ਬੈਗ ਡੇ' ਦਾ ਲੁਤਫ਼ ਲਿਆ ਅਤੇ ਕੁਦਰਤ, ਅਧਿਆਪਕਾਂ ਅਤੇ ਸਾਥੀਆਂ ਨਾਲ ਆਪਣਾ ਸਮਾਂ ਬਿਤਾਉਂਦੇ ਹੋਏ ਇਕ ਮਜ਼ਬੂਤ ਰਿਸ਼ਤਾ ਬਣਾਇਆ | ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ 'ਬਿਨਾ ਅੱਗ ਦੇ ਪਕਵਾਨ' ਗਤੀਵਿਧੀ ਵਿਚ ਹਿੱਸਾ ਲਿਆ ਅਤੇ ਵੱਖ-ਵੱਖ ਇਕ-ਮਿੰਟ ਦੀਆਂ ਜਮਾਤ ਅੰਦਰ ਖੇਡੀਆਂ ਜਾਣ ਵਾਲੀਆਂ ਖੇਡਾਂ ਦਾ ਆਨੰਦ ਮਾਣਿਆ ¢ ਨੌਂਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਤਤਕਾਲ ਭਾਸ਼ਣ ਗਤੀਵਿਧੀ ਕਰਵਾਈ ਗਈ ¢ ਪਿੰ੍ਰਸੀਪਲ ਡਾ. ਸਤਵੰਤ ਕÏਰ ਭੁੱਲਰ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੇ ਅਸਲੀ ਅਰਥਾਂ ਨਾਲ ਰੂਬਰੂ ਕਰਵਾਇਆ ¢

ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਬਾਲ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।