ਫੁੱਲਾਂਵਾਲ, 18 ਨਵੰਬਰ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਗਿਆਰ੍ਹਵਾਂ ਸਾਲਾਨਾ ਸਮਾਗਮ ਬੜੀ ਹੀ ਧੂਮਧਾਮ ਨਾਲ ਮਨਾਇਆ, ਜਿਸ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਅਤੇ ਗਣੇਸ਼ ਬੰਦਨਾ ਨਾਲ ਹੋਈ | ਇਸ ਉਪਰੰਤ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਇਰੈਕਟਰ ਅਭਿਜੋਤ ਕੌਰ ਧਾਮੀ, ਡਾਇਰੈਕਟਰ ਤੇਗਕੁੰਵਰ ਸਿੰਘ ਧਾਮੀ, ਡਾ. ਅਵਨੀਤ ਕੌਰ ਧਾਮੀ, ਪਿ੍ੰਸੀਪਲ ਪਾਇਲ ਚੋਪੜਾ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਸਮ ਲਤਾ (ਨੈਸ਼ਨਲ ਅਵਾਰਡੀ) ਅਤੇ ਕਨਵਲ ਨਰੂਲਾ ਦੁਆਰਾ ਦੀਪ ਜੋਤ ਜਗਾ ਕੇ ਕੀਤੀ ਗਈ | ਇਸ ਦੌਰਾਨ ਦੂਜੀ ਜਮਾਤ ਦੇ ਬੱਚਿਆਂ ਵਲੋਂ ਕੱਵਾਲੀ, ਵੱਖੋ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਅਕਬਰ-ਬੀਰਬਲ ਡਾਂਸ, ਡਿਸਕੋ ਡਾਂਸ, ਗਰਬਾ ਡਾਂਸ, ਤਾਨਾ ਡਾਂਸ, ਮਾਡਰਨ ਡਾਂਸ, ਬੈਲੂਨ ਡਾਂਸ, ਦੇਸ਼ ਭਗਤੀ ਨਾਲ ਸੰਬੰਧਿਤ ਡਾਂਸ, ਪਹਿਲਗਾਮ ਤੇ ਸੰਧੂਰ ਡਾਂਸ, ਆਦਿ ਪੇਸ਼ ਕੀਤੇ ਗਏ | ਕੁਦਰਤੀ ਕਰੋਪੀ ਨੂੰ ਦਰਸਾਉਂਦਾ ਪੰਜਾਬੀ ਨਾਟਕ 'ਹੜ੍ਹਾਂ ਦੀ ਮਾਰ' ਅਤੇ ਅੰਗਰੇਜ਼ੀ ਨਾਟਕ 'ਡਿਪਰੈਸ਼ਨ' ਮੁੱਖ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ, ਮੁੱਖ ਮਹਿਮਾਨ ਅਤੇ ਸਕੂਲ ਦੇ ਪਿ੍ੰਸੀਪਲ ਵਲੋਂ ਸਹੋਦਿਆ ਮੁਕਾਬਲਿਆਂ, ਪੰਜਾਬ ਦੀਆਂ ਲੋਕ ਖੇਡਾਂ. ਪ੍ਰੀਖਿਆਵਾਂ ਵਿਚ ਅੱਵਲ ਆਉਣ ਵਾਲੇ ਅਤੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਪਿ੍ੰਸੀਪਲ ਵਲੋਂ ਮੈਨੇਜਿੰਗ ਕਮੇਟੀ, ਮੁੱਖ ਮਹਿਮਾਨ, ਆਏ ਹੋਏ ਵਿਦਿਆਰਥੀਆਂ ਦੇ ਮਾਪੇ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |