ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਇਲਾਕੇ 'ਚੋਂ ਅਣਪਛਾਤੇ ਵਿਅਕਤੀ ਸੜਕ 'ਤੇ ਖੜ੍ਹੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਹਿੰਦਰਾ ਕਾਰ ਵਿਚ ਸਵਾਰ ਹੋ ਕੇ ਫੁੱਲਾਂਵਾਲ ਸਾਈਡ ਜਾ ਰਿਹਾ ਸੀ, ਜਦੋਂ ਉਹ ਨੇੜੇ ਵਰਦੀ ਪੁਆਇੰਟ ਸਾਹਮਣੇ ਕੀਜ ਹੋਟਲ ਸਰਵਿਸ ਸੜਕ 'ਤੇ ਆਪਣੀ ਗੱਡੀ ਸਟਾਰਟ ਖੜੀ ਕਰਕੇ ਕਿਸੇ ਕੰਮ ਲਈ ਕਾਰ ਤੋਂ ਬਾਹਰ ਨਿਕਲਿਆ ਤਾਂ ਅਣਪਛਾਤੇ ਵਿਅਕਤੀ ਉਸਦੀ ਗੱਡੀ ਚੋਰੀ ਕਰਕੇ ਫ਼ਰਾਰ ਹੋ ਗਏ¢ ਉਸਨੇ ਦੱਸਿਆ ਕਿ ਕਾਰ ਵਿਚ ਦੋ ਮੋਬਾਈਲ ਫ਼ੋਨ ਅਤੇ ਜ਼ਰੂਰੀ ਕਾਗ਼ਜ਼ਾਤ, ਡਾਇਰੀ ਬਿੱਲ ਬੁੱਕ ਅਤੇ ਪਰਸ ਸੀ¢ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ¢