28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਜਿਊਲਰ ਦੀ ਦੁਕਾਨ 'ਚ ਚੋਰੀ ਕਰਨ ਆਏ ਲੁਟੇਰੇ ਮਾਲਕ ਨੂੰ ਦੇਖ ਹੋਏ ਫ਼ਰਾਰ <br/>

ਅਜੀਤ ਡੈਸਕ 19-11-2025
ਢੰਡਾਰੀ ਕਲਾਂ/ਲੁਧਿਆਣਾ, 18 ਨਵੰਬਰ (ਜਸਵੀਰ ਸਿੰਘ ਬੰਗਾ)-ਕੰਗਣਵਾਲ ਚੌਂਕੀ ਅਧੀਨ ਆਉਂਦੀ ਸ੍ਰੀ ਪਾਰਵਤੀ ਜਿਊਲਰ ਦੀ ਦੁਕਾਨ ਅੰਦਰ ਰਾਤ ਕਰੀਬ 3:30 ਵਜੇ ਚੋਰ ਦਾਖ਼ਲ ਹੋਏ, ਪਰ ਦੁਕਾਨ ਅੰਦਰ ਮਾਲਕ ਬੈਠਾ ਹੋਣ ਕਾਰਨ ਚੋਰਾਂ ਨੂੰ ਬਿਨਾ ਚੋਰੀ ਕੀਤੇ ਹੀ ਉਥੋਂ ਭੱਜਣਾ ਪਿਆ | ਦੱਸਣਯੋਗ ਹੈ ਕਿ ਇਸ ਦੁਕਾਨ ਨੂੰ ਦੋ ਮਹੀਨੇ ਪਹਿਲਾਂ ਵੀ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ 10-11 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ, ਪਰ ਇਸ ਵਾਰ ਬਚਾਅ ਇਹ ਰਿਹਾ ਕਿ ਦੁਕਾਨ ਮਾਲਕ ਅਭਿਸ਼ੇਕ ਸੋਨੀ ਖੁਦ ਦੁਕਾਨ ਅੰਦਰ ਸੁੱਤੇ ਪਏ ਸਨ, ਉਸ ਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਇਸ ਵੱਡੀ ਵਾਰਦਾਤ ਨੂੰ ਹੋਣੋਂ ਬਚਾਅ ਲਿਆ | ਦੁਕਾਨਦਾਰ ਅਭਿਸ਼ੇਕ ਸੋਨੀ ਨੇ ਦੋਸ਼ ਲਗਾਇਆ ਕਿ ਪਿਛਲੀ ਵਾਰ ਹੋਈ 11 ਲੱਖ ਦੀ ਚੋਰੀ ਦੇ ਬਾਅਦ ਉਸ ਨੇ ਪਰਚਾ ਦਰਜ ਕਰਵਾਇਆ ਪਰ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ | ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਦੌਰਾਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਦ ਕਿ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ | ਘਟਨਾ ਦੀ ਸੂਚਨਾ ਮਿਲਦੇ ਚੌਂਕੀ ਕੰਗਣਵਾਲ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ |

ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਖ਼ਾਸੀ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਖਾਸ ਮੁਹਿੰਮ ਦੌਰਾਨ 7 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।