17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਪੋਰਥੋ ਕਲੀਨਿਕ ਦੇ ਡਾ. ਮੋਹਿਤ ਸਿੰਗਲਾ ਨੇ ਤਾਇਕਵਾਂਡੋ ਖਿਡਾਰੀ ਦੇ ਗੋਡੇ ਦਾ ਦੂਰਬੀਨ ਰਾਹੀਂ ਕੀਤਾ ਸਫਲ ਆਪ੍ਰੇਸ਼ਨ <br/>

ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)-ਤਾਇਕਵਾਂਡੋ ਵਿਚ ਅੰਤਰ ਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਅਨਮੋਲ ਪਵਾਰ, ਜੋ ਵੱਖ ਵੱਖ ਮੁਕਾਬਲਿਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ | ਅਨਮੋਲ ਪਵਾਰ ਦੇ ਕੁੱਝ ਮਹੀਨੇ ਪਹਿਲਾਂ ਹੀ ਇਕ ਅੰਤਰ ਰਾਸ਼ਟਰੀ ਮੁਕਾਬਲੇ ਦੌਰਾਨ ਗੋਡੇ 'ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਮੁਕਾਬਲਾ ਵਿਚ ਹੀ ਛੱਡਣਾ ਪਿਆ | ਫਿਰ ਉਸ ਨੇ ਆਪਣੇ ਸਾਥੀ ਵਿਸ਼ਵ ਪੱਧਰ ਦੇ ਖਿਡਾਰੀਆਂ ਦੀ ਸਲਾਹ 'ਤੇ ਦੂਰਬੀਨ ਰਾਹੀਂ ਖੇਡਾਂ ਦੀਆਂ ਸੱਟਾਂ ਦੇ ਆਪ੍ਰੇਸ਼ਨ ਕਰਨ ਦੇ ਮਾਹਿਰ ਸਪੌਰਥੋ ਕਲੀਨਿਕ, ਅਦਿਤਿਆ ਜੇਤਲੀ ਚੌਕ, ਮਾਡਲ ਟਾਊਨ ਦੇ ਡਾ. ਮੋਹਿਤ ਸਿੰਗਲਾ ਨਾਲ ਸੰਪਰਕ ਕੀਤਾ | ਡਾ. ਸਿੰਗਲਾ ਵਲੋਂ ਅਨਮੋਲ ਪਵਾਰ ਦੇ ਗੋਡੇ ਦੀ ਬਰੀਕੀ ਨਾਲ ਜਾਂਚ ਕਰਕੇ ਉਸ ਨੂੰ ਸਲਾਹ ਦਿੱਤੀ ਗਈ ਕਿ ਉਸ ਦਾ ਦੂਰਬੀਨ ਰਾਹੀਂ ਆਪ੍ਰੇਸ਼ਨ ਕਰਕੇ ਉਸ ਦੇ ਗੋਡੇ ਨੂੰ ਬਿਲਕੁਲ ਠੀਕ ਕਰ ਦਿੱਤਾ ਜਾਵੇਗਾ | ਅਨਮੋਲ ਪਵਾਰ ਦਾ ਸਫਲਤਾ ਪੂਰਵਕ ਆਪ੍ਰੇਸ਼ਨ ਕਰਨ ਤੋਂ ਬਾਅਦ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਅਨਮੋਲ ਦੇ ਗੋਡੇ ਦੇ ਏ.ਸੀ.ਐਲ ਲਿਗਾਮੈਂਟ ਟੁੱਟਣ ਕਾਰਨ ਉਸ ਦੇ ਗੋਡੇ ਵਿਚ ਲਚਕ ਆ ਗਈ ਸੀ, ਜਿਸ ਕਰਕੇ ਉਹ ਆਪਣੀ ਖੇਡ ਵਿਚ ਕਾਬਲੀਅਤ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਵਿਚ ਦੂਰਬੀਨ ਨਾਲ ਏ.ਸੀ.ਐਲ ਲਿਗਾਮੈਂਟ ਤਾਂ ਨਵਾਂ ਬਣਾਇਆ ਹੀ, ਨਾਲ ਇਕ ਐਲ.ਈ.ਟੀ ਨਾਮ ਦਾ ਦੂਜਾ ਆਪ੍ਰੇਸ਼ਨ ਵੀ ਕੀਤਾ ਗਿਆ, ਜੋ ਖਿਡਾਰੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਿਹਾ ਹੈ |

ਪਿਛਲੀ ਖ਼ਬਰ ਗਿਆਨ ਅੰਜਨ ਅਕਾਦਮੀ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪ੍ਰਧਾਨ ਐਡਵੋਕੇਟ ਧਾਮੀ ਬੇਦਾਗ ਅਤੇ ਸਰਬ ਪ੍ਰਵਾਨਿਤ ਆਗੂ-ਵਿੱਕੀ ਸੋਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।