ਐਮਐਸਐਮਈ ਦੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ ਦੀ ਪ੍ਰਧਾਨਗੀ 'ਚ ਸੀਸੂ ਨੇ ਵਰਕਸ਼ਾਪ ਲਗਾਈ <br/>
ਅਜੀਤ ਡੈਸਕ
07-11-2025
ਸੀਸੂ ਦੁਆਰਾ ਉਦਯੋਗ ਫੀਡਬੈਕ ਪੇਸ਼
ਵਰਕਸ਼ਾਪ ਦੌਰਾਨ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਲੁਧਿਆਣਾ ਅਤੇ ਜਲੰਧਰ ਵਿਚ ਐਮ.ਐਸ.ਐਮ.ਈ ਦੁਆਰਾ ਦਰਪੇਸ਼ ਮੁੱਖ ਲਾਗਤ ਅਤੇ ਮੁਕਾਬਲੇਬਾਜ਼ੀ ਚੁਣੌਤੀਆਂ ਖਾਸ ਕਰਕੇ ਹੈਂਡ ਟੂਲ ਅਤੇ ਐਮਰਜਿੰਗ ਪਾਵਰ ਟੂਲ ਮੈਨੂੰਫੈਕਚਰਿੰਗ ਕਲੱਸਟਰ ਨੂੰ ਉਜਾਗਰ ਕਰਦੇ ਹੋਏ ਇੱਕ ਵਿਸਤਿ੍ਤ ਪੇਸ਼ਕਾਰੀ ਦਿੱਤੀ | ਉਨ੍ਹਾਂ ਮੰਤਰਾਲੇ ਨੂੰ ਮੇਕ ਇਨ ਇੰਡੀਆ ਅਤੇ ਵਿਕਟ ਭਾਰਤ 2047 ਵਿਜਨਾਂ ਦੇ ਅਨੁਸਾਰ ਕਲੱਸਟਰ-ਅਧਾਰਤ 'ਲਾਗਤ ਘਟਾਉਣ ਅਤੇ ਮੁਕਾਬਲੇਬਾਜ਼ੀ ਵਧਾਉਣ ਵਾਲੇ ਪ੍ਰੋਗਰਾਮ' ਨੂੰ ਲਾਗੂ ਕਰਨ ਲਈ ਪੰਜਾਬ ਨੂੰ ਇਕ ਪਾਇਲਟ ਰਾਜ ਵਜੋਂ ਵਿਚਾਰਨ ਦੀ ਵੀ ਅਪੀਲ ਕੀਤੀ |