16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਾਸ਼ਟਰੀ ਕੈਂਸਰ ਦਿਵਸ 'ਤੇ ਫੋਰਟਿਸ ਹਸਪਤਾਲ ਲੁਧਿਆਣਾ ਨੇ ਬਚਾਅ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ ਦੀ ਤਾਕਤ 'ਤੇ ਦਿੱਤਾ ਜ਼ੋਰ <br/>

ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)-ਕੈਂਸਰ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਿਹਤ ਚੁਣੌਤੀਆਂ ਵਿਚੋਂ ਇੱਕ ਹੈ, ਜੋ ਸਾਰੀ ਦੁਨੀਆ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ¢ ਹਰ ਸਾਲ 7 ਨਵੰਬਰ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਕੈਂਸਰ ਦਿਵਸ ਸਾਨੂੰ ਜਾਗਰੂਕਤਾ ਵਧਾਉਣ, ਸਮੇਂ 'ਤੇ ਜਾਂਚ ਕਰਨ ਅਤੇ ਇਸ ਬਿਮਾਰੀ ਨਾਲ ਲੜਨ ਲਈ ਸਾਡਾ ਸਾਂਝਾ ਸੰਕਲਪ ਮਜ਼ਬੂਤ ਕਰਨ ਦੀ ਯਾਦ ਦਿਵਾਉਂਦਾ ਹੈ¢ ਫੋਰਟਿਸ ਹਸਪਤਾਲ ਵਿਚ ਅਸੀਂ ਮੰਨਦੇ ਹਾਂ ਕਿ ਸਿੱਖਿਆ ਅਤੇ ਰੋਕਥਾਮ ਇਲਾਜ ਦੇ ਬਰਾਬਰ ਮਹੱਤਵਪੂਰਨ ਹਨ¢ ਉਪਰੋਕਤ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਪਾਲ, ਪਿ੍ੰਸੀਪਲ ਕੰਸਲਟੈਂਟ ਮੈਡੀਕਲ ਓਨਕੋਲੋਜੀ, ਫੋਰਟਿਸ ਹਸਪਤਾਲ ਨੇ ਕਿਹਾ ਕਿ ਇਕ ਮੈਡੀਕਲ ਓਨਕੋਲੋਜਿਸਟ ਦੇ ਤÏਰ 'ਤੇ ਮੈਂ ਦੇਖਦਾ ਹਾਂ ਕਿ ਸਮੇਂ 'ਤੇ ਕੀਤੇ ਗਏ ਇਲਾਜ ਮਰੀਜ਼ਾਂ ਦੀ ਜ਼ਿੰਦਗੀ 'ਤੇ ਕਿੰਨਾ ਸਕਾਰਾਤਮਿਕ ਪ੍ਰਭਾਵ ਪਾ ਸਕਦੇ ਹਨ¢ ਸਕਰੀਨਿੰਗ ਪ੍ਰੋਗਰਾਮ, ਨਿਯਮਤ ਜਾਂਚ ਅਤੇ ਸਵੈ-ਜਾਂਚ ਸਾਧਾਰਨ, ਪਰ ਪ੍ਰਭਾਵਸ਼ਾਲੀ ਉਪਾਅ ਹਨ, ਜੋ ਜ਼ਿੰਦਗੀਆਂ ਬਚਾ ਸਕਦੇ ਹਨ¢ ਦਵਾਈ ਇਲਾਜ ਤੋਂ ਇਲਾਵਾ ਭਾਵਨਾਤਮਕ ਸਹਾਇਤਾ, ਸਲਾਹ-ਮਸ਼ਵਰਾ ਅਤੇ ਮਰੀਜ਼ ਦੀ ਸਿੱਖਿਆ ਵੀ ਪੂਰਨ ਦੇਖਭਾਲ ਵਿਚ ਬਹੁਤ ਜ਼ਰੂਰੀ ਹਨ¢ ਉਨ੍ਹ ਕਿਹਾ ਕਿ ਰਾਸ਼ਟਰੀ ਕੈਂਸਰ ਦਿਵਸ ਸਿਰਫ ਪ੍ਰਭਾਵਿਤ ਲੋਕਾਂ ਨੂੰ ਯਾਦ ਕਰਨ ਦਾ ਦਿਨ ਨਹੀਂ ਹੈ, ਇਹ ਆਸ, ਧੀਰਜ ਅਤੇ ਕੈਂਸਰ ਦੇ ਇਲਾਜ ਵਿਚ ਹੋਈ ਪ੍ਰਗਤੀ ਨੂੰ ਮਜ਼ਬੂਤ ਕਰਨ ਦਾ ਵੀ ਮÏਕਾ ਹੈ¢ ਫੋਰਟਿਸ ਹਸਪਤਾਲ ਲੁਧਿਆਣਾ ਵਿਚ, ਅਸੀਂ ਆਪਣੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਧੁਨਿਕ ਇਲਾਜ, ਹਮਦਰਦੀ ਭਰਪੂਰ ਦੇਖਭਾਲ ਅਤੇ ਲਗਾਤਾਰ ਸਹਿਯੋਗ ਦੇਣ ਲਈ ਪ੍ਰਤੀਬੱਧ ਹਾਂ¢ ਉਨ•ਾਂ ਅਪੀਲ ਕੀਤੀ ਕਿ ਲੋਕ ਇਸ ਦਿਨ ਨੂੰ ਆਪਣੀ ਸਿਹਤ ਨੂੰ ਪ੍ਰਾਥਮਿਕਤਾ ਦੇਣ, ਜਾਗਰੂਕਤਾ ਫੈਲਾਉਣ ਅਤੇ ਕੈਂਸਰ ਨਾਲ ਲੜ ਰਹੇ ਲੋਕਾਂ ਦਾ ਸਹਿਯੋਗ ਕਰਨ ਵਜੋਂ ਮਨਾਉਣ¢

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਅਖੰਡ ਪਾਠਾਂ ਦੇ ਪਾਏ ਭੋਗ <br/> ਅਗਲੀ ਖ਼ਬਰ ਬੋਹਾ ਦੇ ਵਧੇਰੇ ਲੋਕਾਂ ਨੇ ਜਲ ਘਰ ਦਾ ਪਾਣੀ ਪੀਣਾ ਕੀਤਾ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।