16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਉਦਯੋਗਿਕ ਮੁੱਦਿਆਂ ਦੇ ਹੱਲ ਲਈ ਜ਼ੋਨਲ ਕਮਿਸ਼ਨਰ ਜੈਨ ਨੇ ਸੀਸੂ ਮੈਂਬਰਾਂ ਨਾਲ ਕੀਤੀ ਮੀਟਿੰਗ <br/>

ਅਜੀਤ ਡੈਸਕ 07-11-2025

ਲੁਧਿਆਣਾ, 6 ਨਵੰਬਰ (ਜਤਿੰਦਰ ਭੰਬੀ)-ਉਦਯੋਗਿਕ ਮੁੱਦਿਆਂ ਦੇ ਹੱਲ ਨੂੰ ਲੈ ਕੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਵਿਸ਼ੇਸ਼ ਤੌਰ 'ਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਕੰਪਲੈਕਸ ਫੋਕਲ ਪੁਆਇੰਟ ਦਾ ਦੌਰਾ ਕੀਤਾ | ਇਸ ਮੌਕੇ ਉਪਕਾਰ ਸਿੰਘ ਆਹੂਜਾ ਨੇ ਸੜਕਾਂ, ਰੌਸ਼ਨੀ, ਸੈਨੀਟੇਸ਼ਨ ਅਤੇ ਰੱਖ-ਰਖਾਅ ਸੰਬੰਧੀ ਮਸਲਿਆਂ ਬਾਰੇ ਜ਼ੋਨਲ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ | ਉਨ੍ਹਾਂ ਜ਼ੋਨਲ ਕਮਿਸ਼ਨਰ ਸੁਝਾਅ ਦਿੰਦੇ ਹੋਏ ਮੰਗ ਕੀਤੀ ਕਿ ਉਦਯੋਗਿਕ ਪਾਰਕਾਂ ਨੂੰ ਸਬੰਧਿਤ ਉਦਯੋਗਾਂ ਨੂੰ ਅਲਾਟ ਕਰਨ ਤਾਂ ਜੋ ਉਹ ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਰੱਖ-ਰਖਾਅ ਕਰ ਸਕਣ | ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਿਕ ਘਰਾਨਿਆਂ ਵਲੋਂ ਦਿੱਤੇ ਗਏ ਸਹਿਯੋਗ ਨਾਲ ਜਿੱਥੇ ਪਾਰਕਾਂ ਦੀ ਸਫ਼ਾਈ ਸੁਚੱਜੇ ਢੰਗ ਨਾਲ ਹੋਣੀ ਸ਼ੁਰੂ ਹੋ ਜਾਵੇਗੀ, ਉਥੇ ਹੀ ਨਿਗਮ ਸੀਮਤ ਫੰਡਾਂ ਦੀ ਵਰਤੋਂ ਕਰਕੇ ਸਨਅਤੀ ਸ਼ਹਿਰ 'ਚ ਹੋਣ ਵਾਲੇ ਕੰਮ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕਣਗੇ | ਰਾਮ ਲੁਭਾਇਆ ਨੇ ਜੀਵਨ ਨਗਰ ਚੌਕ ਦੇ ਨੇੜੇ ਸੜਕਾਂ ਦੀ ਮਾੜੀ ਹਾਲਤ ਅਤੇ ਆਲੇ ਦੁਆਲੇ ਦੇ ਪਾਰਕਾਂ ਵਿਚ ਰੱਖ-ਰਖਾਅ ਦੀ ਘਾਟ ਵੱਲ ਧਿਆਨ ਦਿਵਾਇਆ | ਰਾਹੁਲ ਆਹੂਜਾ ਨੇ ਫੋਕਲ ਪੁਆਇੰਟ ਦੇ ਅੰਦਰ ਹਨੇਰੇ ਅਤੇ ਦੁਰਘਟਨਾ-ਪ੍ਰਭਾਵਿਤ ਥਾਵਾਂ 'ਤੇ ਸਟਰੀਟ ਲਾਈਟਾਂ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਉਦਯੋਗਿਕ ਜ਼ੋਨਾਂ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹੌਟਸਪੌਟ ਸਥਾਨਾਂ 'ਤੇ ਰੋਟੇਸ਼ਨਲ ਕੰਪੈਕਟਰ ਤਾਇਨਾਤ ਕਰਨ ਦੀ ਮੰਗ ਕੀਤੀ | ਟੀ.ਆਰ. ਮਿਸ਼ਰਾ ਨੇ ਸੀਵਰੇਜ ਰੁਕਾਵਟ ਅਤੇ ਮਾੜੀ ਡਰੇਨੇਜ ਪ੍ਰਣਾਲੀ ਦਾ ਮੁੱਦਾ ਉਠਾਇਆ, ਜੋ ਉਦਯੋਗਿਕ ਕਾਰਜਾਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਦੂਜੇ ਰਾਜਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਖਰੀਦਦਾਰਾਂ 'ਤੇ ਨਕਾਰਾਤਮਿਕ ਪ੍ਰਭਾਵ ਛੱਡ ਰਹੇ ਹਨ | ਉਦਯੋਗਪਤੀ ਈਸ਼ਵਰ ਸਿੰਘ ਨੇ ਦੋਸ਼ ਲਗਾਇਆ ਕਿ ਫੋਕਲ ਪੁਆਇੰਟ ਖੇਤਰ ਵਿਚ ਨਗਰ ਨਿਗਮ ਦੇ ਨਿਸ਼ਾਨ ਵਾਲੇ ਨਿੱਜੀ ਵਾਹਨ ਕਈ ਥਾਵਾਂ 'ਤੇ ਕੂੜਾ ਸੁੱਟਦੇ ਦੇਖੇ ਜਾਂਦੇ ਹਨ | ਰਾਕੇਸ਼ ਸਚਦੇਵਾ, ਸੰਜੇ ਧੀਮਾਨ, ਰਵਿੰਦਰ ਸੈਣੀ, ਆਕਾਸ਼ਦੀਪ ਅਤੇ ਅਮਨਦੀਪ ਬੱਸੀ ਸਮੇਤ ਕਈ ਹੋਰ ਪ੍ਰਮੁੱਖ ਉਦਯੋਗਪਤੀਆਂ ਨੇ ਵੀ ਵਿਚਾਰ ਸਾਂਝੇ ਕੀਤੇ | ਮੀਟਿੰਗ ਦੇ ਅਖੀਰ ਵਿਚ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੇ ਯਤਨ ਕਰਨਗੇ | ਇਸ ਮੌਕੇ ਰਾਹੁਲ ਆਹੂਜਾ (ਐਪੈਕਸ ਚੈਂਬਰ) ਅਤੇ ਹਨੀ ਸੇਠੀ ਸੀਸੂ ਦੇ ਜਨਰਲ ਸਕੱਤਰ ਨੇ ਨੀਰਜ ਜੈਨ ਦਾ ਉਦਯੋਗਿਕ ਭਾਈਚਾਰੇ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ ਸਮੇਂ ਸਿਰ ਨਿਪਟਾਰੇ ਦੇ ਭਰੋਸੇ ਲਈ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੱਤ ਨÏਜਵਾਨ ਨਸ਼ੀਲੇ ਪਦਾਰਥ ਸਮੇਤ ਕਾਬੂ <br/> ਅਗਲੀ ਖ਼ਬਰ ਟਿੱਬਾ ਰੋਡ ਸਥਿਤ ਮਾਇਆਪੁਰੀ ਇਲਾਕੇ 'ਚ ਖੋ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।