ਲੁਧਿਆਣਾ, 5 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਰਕਾਰ ਦੀਆਂ ਏਡਿਡ ਸਕੂਲ ਮਾਰੂ ਨੀਤੀਆਂ ਦੇ ਵਿਰੋਧ ਵਿਚ ਏਡਿਡ ਸਕੂਲਾਂ ਦੇ ਅਧਿਆਪਕ ਤੇ ਪੈਨਸ਼ਨਰ 7 ਨਵੰਬਰ ਨੰੂ ਤਰਨਤਾਰਨ ਵਿਖੇ ਡੀ.ਸੀ. ਦਫਤਰ ਅੱਗੇ ਗਿ੍ਫਤਾਰੀਆਂ ਦੇਣਗੇ | ਇਹ ਫੈਸਲਾ ਅਧਿਆਪਕਾਂ ਦੀ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ | ਮੀਟਿੰਗ ਦੌਰਾਨ ਸੂਬਾ ਪ੍ਰਧਾਨ ਗੁਰਮੀਤ ਸਿੰਘ, ਸ਼ਰਨਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਗੁਰਚਰਨ ਸਿੰਘ ਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸੇਵਾ ਸਿਘ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਜਲਦ ਗ੍ਰਾਂਟ ਜਾਰੀ ਨਾ ਹੋਈ ਤਾਂ 1700 ਵਰਕਿੰਗ ਮੈਂਬਰ ਤੇ 6000 ਰਿਟਾਇਰਡ ਕਰਮਚਾਰੀ ਗਿ੍ਫਤਾਰੀਆਂ ਦੇਣਗੇ | ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਆਡਿਟ ਦੇ ਨਾਂਅ ਤੇ 8 ਮਹੀਨਿਆਂ ਤੋਂ ਤਨਖਾਹਾਂ ਰੋਕਣਾ ਬੇਹੱਦ ਨਾਇਨਸਾਫੀ ਹੈ | ਜੇਕਰ ਸਰਕਾਰ ਨੇ ਗਰਾਂਟ ਜਾਰੀ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |