20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 26ਵੇਂ ਦਿਨ ਵਿਚ ਦਾਖਲ <br/>

ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਗਰੀਕਲਚਰ ਸਟੂਡੈਂਟਸ ਐਸੋਸੀਏਸ਼ਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਵਿਭਾਗਾਂ ਵਿਚ ਖਾਲੀ ਅਸਾਮੀਆਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਅੱਜ 26ਵੇਂ ਦਿਨ ਵਿਚ ਦਾਖਲ ਹੋ ਗਿਆ ਹੈ | ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਚੁੱਪ ਅਤੇ ਬੇਪਰਵਾਹੀ ਕਾਰਨ ਵਿਦਿਆਰਥੀਆਂ ਨੇ ਆਉਣ ਵਾਲੇ ਤਿਉਹਾਰ ਦੀਵਾਲੀ ਨੂੰ ''ਕਾਲੀ ਦੀਵਾਲੀ ਦਿਵਸ'' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦ ਸਾਰਾ ਪੰਜਾਬ ਦੀਵਾਲੀ ਮਨਾ ਰਿਹਾ ਹੋਵੇਗਾ, ਉਸ ਵੇਲੇ ਖੇਤੀਬਾੜੀ ਦੇ ਵਿਦਿਆਰਥੀ ਸੜਕਾਂ 'ਤੇ ਧਰਨੇ ਸਥਾਨ 'ਤੇ ਹੀ ਰਾਤਾਂ ਕੱਟ ਰਹੇ ਹੋਣਗੇ | ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਦੀ ਇਹ ਚੁੱਪ ਸੂਬੇ ਦੇ ਖੇਤੀਬਾੜੀ ਭਵਿੱਖ ਪ੍ਰਤੀ ਉਸ ਦੀ ਅਸਲੀ ਸੋਚ ਨੂੰ ਬੇਨਕਾਬ ਕਰਦੀ ਹੈ | ਜੇਕਰ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਵਿਦਿਆਰਥੀ ਸੰਘਰਸ਼ ਹੋਰ ਤਿੱਖਾ ਕਰਨਗੇ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਚੌਕ ਦੀ ਕੀਤੀ ਸਥਾਪਨਾ <br/> ਅਗਲੀ ਖ਼ਬਰ ਗੋਲਡ ਮੈਡਲਿਸਟ ਅਤੇ ਸਟੇਟ ਐਵਾਰਡੀ ਚੀਮਾ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।