23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੇਅਰ ਅਤੇ ਵਿਧਾਇਕ ਸਿੱਧੂ ਨੇ ਏ.ਟੀ.ਆਈ. ਰੋਡ ਬਣਾਉਣ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 26-09-2025
ਡਾਬਾ/ਲੁਹਾਰਾ/, 25 ਸਤੰਬਰ (ਕੁਲਵੰਤ ਸਿੰਘ ਸੱਪਲ/ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਨੂੰ ਜੋੜਦੀ ਸੜਕ ਏ.ਟੀ.ਆਈ. ਰੋਡ ਨੂੰ ਪੁੱਟ ਕੇ ਨਵੇਂ ਸਿਰੇ ਤੋਂ ਸੀਮਿੰਟ ਵਾਲੀ ਆਰ.ਐਮ. ਸੀ ਰੋਡ ਬਣਾਉਣ ਦਾ ਉਦਘਾਟਨ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ ਅਤੇ ਵਾਰਡ ਨੰਬਰ 42 ਕੌਂਸਲਰ ਜਗਮੀਤ ਸਿੰਘ ਨੋਨੀ ਵੱਲੋ ਕੀਤਾ ਗਿਆ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਕ ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਇਲਾਕੇ ਦੇ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਹੈ | ਸ. ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਸੜਕ ਬਣਨ ਤੋਂ ਪਹਿਲਾਂ ਜਿਸ ਕਿਸੇ ਨੇ ਸੀਵਰੇਜ ਜਾਂ ਪਾਣੀ ਦਾ ਕੁਨੈਕਸ਼ਨ ਲੈਣਾ ਹੈ, ਉਹ ਲੈ ਸਕਦਾ ਹੈ | ਸੜਕ ਬਣਨ ਤੋਂ ਬਾਅਦ ਕੋਈ ਵੀ ਵਿਅਕਤੀ ਨਵੀਂ ਸੜਕ ਪੁੱਟ ਕੇ ਕੁਨੈਕਸ਼ਨ ਨਾ ਕਰੇ | ਇਸ ਮੌਕੇ ਇਲਾਕੇ ਦੇ ਕੌਂਸਲਰ ਜਗਮੀਤ ਸਿੰਘ ਨੋਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਦੀ ਚਿਰੋਕਨੀ ਮੰਗ ਪੂਰੀ ਹੋ ਗਈ ਹੈ | ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ, ਮਨੀ ਭਗਤ, ਅਵਤਾਰ ਸਿੰਘ ਕੰਡਾ, ਰਜੇਸ ਸੋਨੀ, ਬਲਵੀਰ ਸਿੰਘ ਰਾਜਾ ਟੈਲੀਸ਼ਾਪ, ਜਗਮੀਤ ਸਿੰਘ ਨੋਨੀ ਕੌਂਸਲਰ ਵਾਰਡ ਨੰ.42, ਕੌਂਸਲਰ ਯੁਵਰਾਜ ਸਿੰਘ. ਅਜੀਤ ਸਿੰਘ ਬੱਬੀ, ਡਾ. ਰਮਨ ਅਰੋੜਾ, ਬਲਵਿੰਦਰ ਸਿੰਘ ਹਾਂਡਾ, ਦਲਜੀਤ ਸਿੰਘ ਏ ਡੀ, ਲੱਕੀ ਸੋਹਲ, ਵਿਨੋਦ ਸ਼ਰਮਾ, ਜਸਵੀਰ ਸਿੰਘ ਕਲਸੀ, ਘੁੱਗੀ ਜੀ, ਸੁਰਿੰਦਰ ਸਿੰਘ, ਬਲਵੀਰ ਸਿੰਘ, ਸ਼ੀਲਾ ਕਰਿਆਨਾ, ਹਰਦੇਵ ਸਿੰਘ, ਰਾਕੇਸ਼ ਕੁਮਾਰ ਬਾਵਾ, ਜਗਦੀਸ਼ ਸਿੰਘ, ਸਤਨਾਮ ਸਿੰਘ ਗਰੇਵਾਲ, ਕਰਨੈਲ ਸਿੰਘ ਜੋਸਨ, ਡਾ. ਹਰਸਵਰਧਨ, ਜੋਗਿੰਦਰ ਜੱਟ, ਸੁਖਵਿੰਦਰ ਮਨੀ ਅਤੇ ਹੋਰ ਹਾਜ਼ਰ ਸਨ |


ਏ.ਟੀ.ਆਈ. ਰੋਡ ਬਣਾਉਣ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ, ਵਾਰਡ ਕੌਂਸਲਰ ਜਗਮੀਤ ਸਿੰਘ ਨੋਨੀ ਅਤੇ ਹੋਰ | ਤਸਵੀਰ : ਕੁਲਵੰਤ ਸਿੰਘ ਸੱਪਲ


ਪਿਛਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਸਾਰਾਗੜ੍ਹੀ ਲੜਾਈ ਦੀ 128ਵੀਂ ਵਰੇ੍ਹਗੰਢ ਮਨਾਈ <br/> ਅਗਲੀ ਖ਼ਬਰ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੇ ਨਾਲ ਮੋਢਾ ਡਾਹ ਕੇ ਖੜ੍ਹੀ- ਉਪ ਕੁਲਪਤੀ ਗੋਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।