ਲੁਧਿਆਣਾ, 20 ਜੁਲਾਈ (ਜਤਿੰਦਰ ਭੰਬੀ)-ਪਬਲਿਕ ਐਕਸ਼ਨ ਕਮੇਟੀ (ਪੀ. ਏ. ਸੀ.) ਦੀ ਟੀਮ ਨੇ ਬੀ. ਡੀ. ਪੀ.ਭਾਗ-8 ਅਧੀਨ ਦੇਸੀ ਪੌਦਿਆਂ ਦੇ ਵਾਧੇ ਦਾ ਮੁਲਾਂਕਣ ਕਰਨ ਲਈ ਮੱਤੇਵਾੜਾ ਜੰਗਲ ਦਾ ਦੌਰਾ ਕੀਤਾ | ਪੀ.ਏ.ਸੀ. ਮੈਂਬਰਾਂ ਨੇ ਦੱਸਿਆ ਕਿ ਹਾਲ ਹੀ ਵਿਚ ਹੋਈ ਵਰਖਾ ਨੂੰ ਮੱਖ ਰੱਖਦੇ ਹੋਏ ਜੰਗਲਾਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਪੌਦੇ ਲਗਾਏ ਗਏ | ਇਸ ਤੋਂ ਇਲਾਵਾ ਟੀਮ ਮੈਂਬਰਾਂ ਨੇ ਬੁੱਢਾ ਦਰਿਆ ਦੇ ਡਿਸਚਾਰਜ ਪੁਆਇੰਟਾਂ ਦਾ ਨਿਰੀਖਣ ਕੀਤਾ | ਇਸ ਸਬੰਧੀ ਗੱਲਬਾਤ ਕਰਦੇ ਹੋਏ ਦੱਸਿਆ ਪੀ.ਏ.ਸੀ. ਟੀਮ ਨੇ ਬੁੱਢਾ ਦਰਿਆ ਵਿੱਚ ਤਿੰਨ ਪ੍ਰਮੁੱਖ ਡਿਸਚਾਰਜ ਪੁਆਇੰਟਾਂ ਦਾ ਨਿਰੀਖਣ ਕੀਤਾ | ਇਸ ਮੌਕੇੇ ਪੀ.ਏ.ਸੀ. ਮੈਂਬਰਾਂ ਨੇ ਇਤਰਾਜ ਜਤਇਆ ਕਿ ਅੱਜ ਵੀ 225 ਐੱਮ.ਐੱਲ.ਡੀ. ਐੱਸ.ਟੀ.ਪੀ.: ਭੂਰੇ ਰੰਗ ਦਾ ਗੰਦਾ ਪਾਣੀ ਜਿਸ ਵਿਚ ਅਸਹਿਣਯੋਗ ਬਦਬੂ ਮਾਰਦੀ ਹੈ | ਉਸ ਨੂੰ ਸਿੱਧੇ ਤੌਰ 'ਤੇ ਛੱਡਿਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ 40 ਐੱਮ.ਐੱਲ.ਡੀ., ਸੀ.ਈ.ਟੀ.ਪੀ. (ਫੋਕਲ ਪੁਆਇੰਟ ਪੀ.ਡੀ.ਏ.): ਕੌਫੀ ਰੰਗ ਦੇ ਪਾਣੀ ਨੂੰ ਬਹੁਤ ਜ਼ਿਆਦਾ ਛੱਡਣਾ ਵੀ ਸਮਝੋ ਤੋਂ ਬਾਹਰ ਦੀ ਗੱਲ ਹੈ | ਉਨ੍ਹਾਂ 50 ਐੱਮ.ਐੱਲ.ਡੀ.,ਸੀ.ਈ.ਟੀ.ਪੀ. (ਤਾਜਪੁਰ ਪੀਡੀਏ) ਦਾ ਦਿ੍ਸ਼ ਸੰਤ ਸੀਚੇਵਾਲ ਦੀ ਟੀਮ ਦੁਆਰਾ ਵਿਕਸਿਤ ਕੀਤੇ ਗਏ ਪਵਿੱਤਰ ਘਾਟ ਤੋਂ ਸਿਰਫ਼ 20 ਮੀਟਰ ਉੱਪਰ ਵੱਲ ਸੰਘਣੇ ਕਾਲੇ ਗੰਦੇ ਪਾਣੀ ਨੂੰ ਛੱਡਣ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਟੀਮ ਨੇ ਪ੍ਰਦੂਸ਼ਕਾਂ ਦੇ ਬਦਲੇ ਹੋਏ, ਗੈਰ-ਜ਼ਿੰਮੇਵਾਰ ਰਵੱਈਏ ਅਤੇ ਉਪਚਾਰਕ ਕਾਰਵਾਈ ਦੀ ਘਾਟ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ | ਇਸ ਮਾਂਮਲੇ ਨੂੰ ਲੈ ਕੇ ਪੀ.ਏ.ਸੀ. ਮੈਂਬਰਾਂ ਨੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਵਾਤਾਵਰਨ ਸੰਬੰਧੀ ਚਿੰਤਾਵਾਂ 'ਤੇ ਵਿਸਤਿ੍ਤ ਚਰਚਾ ਕੀਤੀ ਅਤੇ ਉਨ੍ਹਾਂ ਕੋਲ ਮੁੱਖ ਮੁੱਦੇ ਉਠਾਏ ਗਏ ਜਿਨ੍ਹਾਂ ਵਿਚ ਬੁੱਢਾ ਦਰਿਆ ਵਿਚ ਦਾਖ਼ਲ ਹੋਣ ਵਾਲੇ ਰੰਗਾਈ ਕਲੱਸਟਰਾਂ ਅਤੇ ਖੁੱਲ੍ਹੀਆਂ ਨਾਲੀਆਂ ਤੋਂ ਬਿਨ੍ਹਾਂ ਸੋਧੇ ਪਾਣੀ ਨੂੰ ਟਰਾਂਸਪੋਰਟ ਨਗਰ, ਉਦਯੋਗਿਕ ਖੇਤਰ ਏ ਅਤੇ ਸੁਭਾਸ਼ ਨਗਰ ਆਦਿ ਤੋਂ 225 ਐੱਮ.ਐੱਲ.ਡੀ. ਐੱਸ.ਟੀ.ਪੀ. 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਜਮਾਲਪੁਰ ਪਾਈਪਲਾਈਨ ਪ੍ਰਦੂਸ਼ਣ ਜੋ ਭੱਟੀਆਂ ਐੱਸ.ਟੀ.ਪੀ. ਨੂੰ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚੋਂ ਲੰਘਾਉਂਦਾ ਹੈ, ਅਜੇ ਵੀ ਅਣਚਾਹਿਆ ਹੈ | ਉਨ੍ਹਾਂ ਡੇਅਰੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਨਵੀਨਤਾਕਾਰੀ ਉਪਾਵਾਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਪੰਚਾਇਤਾਂ ਰਾਹੀਂ ਸਕਸ਼ਨ ਪੰਪ ਟਰੇਲਰ ਅਤੇ ਗਊ ਗੋਬਰ ਨੂੰ ਤਾਜਪੁਰ ਪਾਈਪਲਾਈਨ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੱਚਾ ਵੱਖ ਕਰਨ ਵਾਲੇ ਟੈਂਕਾਂ ਦੀ ਵਰਤੋਂ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਯੋਗਦਾਨੀ ਯਤਨਾਂ ਦੇ ਹਿੱਸੇ ਵਜੋਂ ਮੱਤੇਵਾੜਾ ਵਿੱਚ ਪੌਦੇ ਲਗਾਉਣ ਲਈ ਪਾਣੀ ਪੰਪਿੰਗ ਲਈ 3ਐੱਚ.ਪੀ.ਪੰਪ ਵਾਲੀ ਨਵੀਂ ਸੂਰਜੀ ਊਰਜਾ ਨਾਲ ਚੱਲਣ ਵਾਲੀ ਟਰਾਲੀ ਯੂਨਿਟ ਤਾਇਨਾਤ ਕੀਤੀ ਜਾਵੇਗੀ | ਪੀ.ਏ.ਸੀ. ਮੈਂਬਰਾਂ ਨੇ ਦੱਸਿਆ ਕਿ ਹੁਣ ਤਾਂ ਸਾਰੀਆਂ ਨਜ਼ਰਾਂ ਹੁਣ ਤਾਂ ਐੱਨ.ਜੀ.ਟੀ. ਦੇ 22 ਜੁਲਾਈ 2025 ਨੂੰ ਹੋਣ ਵਾਲੇ ਫੈਸਲੇ 'ਤ ਟਿੱਕੀਆਂ ਹੋਈਆਂ ਹਨ, ਜਿਸ ਵਿਚ ਜ਼ੈੱਡ.ਐੱਲ.(ਜ਼ੀਰੋ ਲਿਕਵਿਡ ਡਿਸਚਾਰਜ) ਲਾਗੂ ਕਰਨ ਨੂੰ ਲਾਜ਼ਮੀ ਬਣਾਉਣ ਦੀ ਉਮੀਦ ਹੈ | ਪੀ.ਏ.ਸੀ. ਨੇ ਉਲੰਘਣਾ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਫੈਸਲੇ ਤੋਂ ਬਾਅਦ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਜ਼ੋਰਦਾਰ ਵਕਾਲਤ ਕੀਤੀ ਹੈ | ਇਸ ਮੌਕੇ ਪੀ.ਏ.ਸੀ. ਟੀਮ ਲੀਡਰ ਐਡਵੋਕੇਟ ਯੋਗੇਸ਼ ਖੰਨਾ, ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਓਸਾਨ, ਅਮੀਨ ਲਖਨਪਾਲ, ਗੁਰਪ੍ਰੀਤ ਸਿੰਘ ਗੋਪੀ, ਕਰਨਲ ਸੀ.ਐੱਮ. ਲਖਨਪਾਲ ਅਦਿ ਮੌਜ਼ੂਦ ਸਨ | ਉਨ੍ਹਾਂ ਦੱਸਿਆ ਕਿ ਜਲਦ ਹੀ ਬੀ.ਡੀ.ਪੀ.ਭਾਗ-8 ਦੇ ਪੜਾਅ-5 ਦੀ ਸ਼ੁਰੂਆਤ ਕਰੇਗਾ |