ਲੁਧਿਆਣਾ, 19 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸੇਕ੍ਰੇਡ ਹਾਰਟ ਕਾਨਵੈਂਟ ਸਕੂਲ, ਅਰਬਨ ਅਸਟੇਟ ਵਿਖੇ ਖੰਡ ਦੇ ਮਨੁੱਖੀ ਜੀਵਨ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੰੂ ਲੈ ਕੇ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੰੂ ਖੰਡ ਦੇ ਮਨੁੱਖੀ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਸਿਹਤਮੰਦ ਜੀਵਨ ਸ਼ੈਲੀ ਤੋਂ ਜਾਣੂ ਕਰਵਾਉਣਾ ਸੀ | ਇਸ ਮੌਕੇ ਸਕੂਲ ਦੀ ਜਮਾਤ 5 ਦੇ ਵਿਦਿਆਰਥੀਆਂ ਵਲੋਂ ਸ਼ੂਗਰ ਜਾਗਰੂਕਤਾ ਕਾਰਨੀਵਲ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਹੱਥਾਂ ਵਿਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ, ਜਿਨ੍ਹਾਂ 'ਤੇ ਘੱਟ ਖੰਡ, ਜ਼ਿਆਦਾ ਸਿਹਤ, ਜ਼ਿਆਦਾ ਮਿੱਠਾ, ਬਿਮਾਰ ਸਿਹਤ, ਸਿਹਤਮੰਦ ਭੋਜਨ, ਚੰਗਾ ਜੀਵਨ ਆਦਿ ਲਿਖਿਆ ਹੋਇਆ ਸੀ | ਇਸ ਮੌਕੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੰੂ ਆਮ ਤੌਰ 'ਤੇ ਖਾਣ ਵਾਲੇ ਪਦਾਰਥਾਂ ਵਿਚ ਪਾਏ ਜਾਣ ਵਾਲੀ ਸ਼ੂਗਰ ਦੀ ਮਾਤਰਾ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਰੇਵਰੇਂਡ ਸਿਸਟਰ ਕ੍ਰਿਸਪਿਨ ਮਾਰਿਆ ਨੇ ਕਿਹਾ ਕਿ ਬੱਚਿਆਂ ਵਿਚ ਚੰਗੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ |